ਅੰਮ੍ਰਿਤਸਰ, 10 ਸਤੰਬਰ, 2021: ਅੰਮ੍ਰਿਤਸਰ ਪ੍ਰਸ਼ਾਸਨ ਨੇ ਜਲ੍ਹਿਆਂਵਾਲਾ ਬਾਗ ਵਿਚ ਅਤੇ ਇਸਦੇ ਆਲੇ ਦੁਆਲੇ ਧਾਰਾ 144 ਲਾਗੂ ਕਰਨ ਦੇ ਹੁਕਮਾਂ ਤੇ ਰੋਕ ਲਾ ਦਿੱਤੀ ਹੈ।
ਇਹ ਹੁਕਮ ਕੱਲ੍ਹ ਸ਼ਾਮ ਜਾਰੀ ਕੀਤੇ ਗਏ ਸਨ ਜਿਸ ’ਤੇ ਵੱਖ ਵੱਖ ਜਥੇਬੰਦੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੇ ਤਿੱਖੀ ਪ੍ਰਤੀਕਰਮ ਦਿੱਤਾ ਸੀ ਤੇ ਇਹਨਾਂ ਦੀ ਤੁਲਨਾ ਅੰਗਰੇਜ਼ਾਂ ਵੱਲੋਂ ਜਾਰੀ ਹੁਕਮਾਂ ਨਾਲ ਕਰ ਦਿੱਤੀ ਸੀ।ਕਮਿਸ਼ਨਰ ਪੁਲੀਸ ਅੰਮ੍ਰਿਤਸਰ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਫਿਲਹਾਲ ਇਨ੍ਹਾਂ ਹੁਕਮਾਂ ਤੇ ਰੋਕ ਲਾ ਦਿੱਤੀ ਗਈ ਹੈ ।