ਕੋਰੋਨਾ ਦੇ ਮਰੀਜ਼ ਦੀ ਛੋਟੀ ਅਤੇ ਵੱਡੀ ਅੰਤੜੀ ‘ਚ ਛੇਕ ਹੋਣ ਦਾ ਦੁਨੀਆਂ ਦਾ ਪਹਿਲਾ ਮਾਮਲਾ ਸਾਹਮਣੇ ਆਇਆ।ਇਹ ਮਾਮਲਾ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ‘ਚ ਮਿਿਲਆ ਹੈ। ਇੱਥੇ ਇੱਕ ਮਹਿਲਾ ਦੀ ਛੋਟੀ ਅਤੇ ਵੱਡੀ ਅੰਤੜੀ ਛੇਕ ਦੇ ਨਾਲ ਨਾਲ ਫੂਡ ਪਾਈਪ ‘ਚ ਵ੍ਹਾਈਟ ਫੰਗਸ ਮਿਿਲਆ ਹੈ। 49 ਸਾਲਾ ਮਹਿਲਾ ਨੂੰ ਪੇਟ ‘ਚ ਬਹੁਤ ਜ਼ਿਆਦਾ ਦਰਦ, ਉਲਟੀ ਅਤੇ ਕਬਜ਼ ਦੀ ਸ਼ਿਕਾਇਤ ਕਾਰਨ 13 ਮਈ ਨੂੰ ਐੱਸ.ਜੀ.ਆਰ.ਐੱਸ. ‘ਚ ਦਾਖ਼ਲ ਕਰਵਾਇਆ ਗਿਆ ਸੀ। ਮਰੀਜ਼ ਦੇ ਪੇਟ ਦੀ ਸਿਟੀ ਸਕੈਨ ਕਰਨ ‘ਤੇ ਪਤਾ ਲੱਗਾ ਕਿ ਪੇਟ ‘ਚ ਪਾਣੀ ਅਤੇ ਹਵਾ ਹੈ, ਜੋ ਅੰਤੜੀ ‘ਚ ਛੇਕ ਹੋਣ ਕਾਰਨ ਹੁੰਦਾ ਹੈ। ਅਗਲੇ ਦਿਨ ਮਰੀਜ਼ ਦੀ ਸਰਜਰੀ ਕੀਤੀ ਗਈ। ਇਸ ‘ਚ ਭੋਜਨ ਦੀ ਨਲੀ ਦੇ ਹੇਠਲੇ ਹਿੱਸੇ ‘ਚ ਵੀ ਛੇਕ ਪਾਏ ਗਏ। ਛੋਟੀ ਅੰਤੜੀ ਦੇ ਇਕ ਹਿੱਸੇ ‘ਚ ਗੈਂਗਰੀਨ ਹੋਣ ਕਾਰਨ ਉਸ ਹਿੱਸੇ ਨੂੰ ਕੱਢਿਆ ਗਿਆ। ਮਹਿਲਾ ‘ਚ ਕੋਰੋਨਾ ਦਾ ਐਂਟੀਬਾਡੀ ਦਾ ਪੱਧਰ ਕਾਫ਼ੀ ਵੱਧ ਪਾਇਆ ਗਿਆ। ਜਨਾਨੀ ‘ਚ ਫੰਗਸ ਦੀ ਸ਼ਿਕਾਇਤ ਪਾਏ ਜਾਣ ਤੋਂ ਬਾਅਦ ਮਰੀਜ਼ ਨੂੰ ਐਂਟੀ ਫੰਗਸ ਦਵਾਈਆਂ ਦਿੱਤੀਆਂ ਗਈਆਂ ਅਤੇ ਹੁਣ ਮਰੀਜ਼ ਦੀ ਹਾਲਤ ਬਿਹਤਰ ਹੈ। ਕੋਰੋਨਾ ਤੋਂ ਬਾਅਦ ਬਲੈਕ ਫੰਗਸ ਦੇ ਮਾਮਲੇ ਤਾਂ ਸਾਹਮਣੇ ਆਏ ਨੇ ਪਰ ਵ੍ਹਾਈਟ ਫੰਗਸ ਕਾਰਨ ਅੰਤੜੀ ‘ਚ ਗੈਂਗਰੀਨ ਅਤੇ ਭੋਜਨ ਨਲੀ ‘ਚ ਛੇਕ ਵਰਗਾ ਮਾਮਲਾ ਇਸ ਤੋਂ ਪਹਿਲਾਂ ਕਦੇ ਸਾਹਮਣੇ ਨਹੀਂ ਆਇਆ। ਤੁਹਾਨੂੰ ਦੱਸ ਦਈਏ ਕਿ ਮਹਿਲਾ ਮਰੀਜ਼ ਕੈਂਸਰ ਪੀੜਤ ਹੋਣ, ਉਨ੍ਹਾਂ ਦੀ ਕੀਮਾਥੈਰੇਪੀ ਹੋਣ ਅਤੇ ਇਸ ਤੋਂ ਬਾਅਦ ਕੋਰੋਨਾ ਵਾਇਰਸ ਸੰਕਰਮਣ ਹੋਣ ਕਾਰਨ ਉਸਦਾ ਇਮੀਊਨਿਟੀ ਸਿਸਟਮ ਕਾਫੀ ਕਮਜ਼ੀਰ ਹੋ ਗਿਆ ਸੀ ਜਿਸ ਕਾਰਨ ਅਜਿਹਾ ਹੋਇਆ। ‘