ਇੱਕ ਦਿਨ ਦੀ ਰਾਹਤ ਤੋਂ ਬਾਅਦ ਪੈਟਰੋਲ ਕੰਪਨੀਆਂ ਨੇ ਫਿਰ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। ਮੰਗਲਵਾਰ ਨੂੰ ਪੈਟਰੋਲ ਦੀ ਕੀਮਤ 27 ਤੋਂ 28 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 26 ਤੋਂ 28 ਪੈਸੇ ਪ੍ਰਤੀ ਲੀਟਰ ਤੱਕ ਵਧਿਆ ਹੈ। ਅੱਜ ਦਿੱਲੀ ‘ਚ ਪੈਟਰੋਲ 97.50 ਰੁਪਏ ਅਤੇ ਡੀਜ਼ਲ 88.23 ਪੈਸੇ ਪ੍ਰਤੀ ਲੀਟਰ ਵਿੱਕ ਰਿਹਾ ਹੈ। ਮੁੰਬਈ ‘ਚ ਪੈਟਰੋਲ-ਡੀਜ਼ਲ ਦੀ ਕੀਮਤ ਆਪਣੇ ਸਭ ਤੋਂ ਉੱਚੇ ਪੱਧਰ ਪਹੁੰਚ ਗਈ ਹੈ। ਮੁੰਬਈ ‘ਚ ਪੈਟਰੋਲ 103.63 ਰੁਪਏ ਅਤੇ ਡੀਜ਼ਲ 95.72 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।ਪੈਟਰੋਲ ਦੀਆਂ ਕੀਮਤਾਂ ਪੂਰੇ ਦੇਸ਼ ‘ਚ ਸੈਂਚੂਰੀ ਦੇ ਨਿਸ਼ਾਨ ਨੂੰ ਹਿੱਟ ਕਰਨ ਦੇ ਬਹੁਤ ਨੇੜੇ ਪਹੁੰਣ ਗਈਆਂ ਹਨ।
ਉਥੇ ਹੀ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ‘ਚ 22 ਜੂਨ ਨੂੰ ਪੈਟਰੋਲ ਦੀ ਕੀਮਤ 98 ਰੁਪਏ 60 ਪੈਸੇ ਪ੍ਰਤੀ ਲੀਟਰ ਰਹੀ ਉਥੇ ਹੀ ਡੀਜ਼ਲ ਦੀਆਂ ਕੀਮਤਾਂ ਵੱਧ ਕੇ 90 ਰੁਪਏ 25 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ। ਚੰਡੀਗੜ ‘ਚ ਡੀਜ਼ਲ 87 ਰੁਪਏ 87 ਪੈਸੇ ਅਤੇ ਪੈਟਰੋਲ ਦੀ ਕੀਮਤ ਵੱਧ ਕੇ 93 ਰੁਪਏ 77 ਪੈਸੇ ਪ੍ਰਤੀ ਲੀਟਰ ਹੋ ਗਈ ਹੈ।