ਦੇਸ਼ ਭਰ ‘ਚ ਮਨਾਸੂਨ ਨੇ ਦਸਤਕ ਦੇ ਦਿੱਤੀ ਹੈ । ਛਮ-ਛਮ ਪੈ ਰਹੇ ਮੀਂਹ ਨੇ ਮੌਸਮ ਨੂੰ ਸੁਹਾਵਣਾ ਕਰ ਦਿੱਤਾ ਹੈ ਤੇ ਅਜਿਹਾ ਮੌਸਮ ਜ਼ਿਆਦਾਤਰ ਲੋਕਾਂ ਨੂੰ ਬਹੁਤ ਪਸੰਦ ਹੁੰਦਾ ਹੈ ਕਿਉਂਕਿ ਮੀਂਹ ਆਉਣ ‘ਤੇ ਹਰ ਪਾਸੇ ਹਰਿਆਲੀ ਹੀ ਹਰਿਆਲੀ ਹੁੰਦੀ ਹੈ ਪਰ ਬਰਸਾਤਾਂ ਦੇ ਮੌਸਮ ‘ਚ ਬੀਮਾਰੀਆਂ ਅਤੇ ਇਨਫੈਕਸ਼ਨ ਹੋਣ ਦਾ ਖਤਰਾ ਵਧ ਜਾਂਦਾ ਹੈ। ਅਜਿਹੇ ‘ਚ ਇਸ ਮੌਸਮ ‘ਚ ਆਪਣੇ ਖਾਣ-ਪੀਣ ‘ਚ ਲਾਪਰਵਾਹੀ ਵਰਤਣਾ ਕਾਫ਼ੀ ਖ਼ਤਰਨਾਕ ਹੋ ਸਕਦਾ ਕਿਉਂਕਿ ਗਲਤ ਚੀਜ਼ਾਂ ਖਾਣ ਨਾਲ ਤੁਸੀਂ ਬੀਮਾਰ ਹੋ ਸਕਦੇ ਹੋ। ਅੱਜ ਅਸੀਂ ਤੁਹਾਨੂੰ 5 ਅਜਿਹੇ ਫੂਡਸ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਮਾਨਸੂਨ ਦੇ ਮੌਸਮ ‘ਚ ਖਾਣ ਨਾਲ ਤੁਹਾਡੀ ਸਿਹਤ ‘ਤੇ ਮਾੜਾ ਅਸਰ ਪੈ ਸਕਦਾ ਹੈ ਤੇ ਇਨ੍ਹਾਂ ਤੋਂ ਤੁਹਾਨੂੰ ਸਾਵਧਾਨ ਸਹਿਣ ਦੀ ਬਹੁਤ ਲੋਵ ਹੈ।
1. ਹਰੀਆਂ ਪੱਤੇਦਾਰ ਸਬਜ਼ੀਆਂ
ਉਂਝ ਤਾਂ ਹਰੀ ਪੱਤੇਦਾਰ ਸਬਜ਼ੀਆਂ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦੀਆਂ ਹਨ ਪਰ ਮੀਂਹ ਦੇ ਮੌਸਮ ‘ਚ ਇਨ੍ਹਾਂ ਨੂੰ ਖਾਣ ਨਾਲ ਵਿਅਕਤੀ ਬੀਮਾਰ ਹੋ ਸਕਦਾ ਹੈ। ਅਸਲ ‘ਚ ਇਸ ਮੌਸਮ ‘ਚ ਖੇਤਾਂ ‘ਚ ਕੀੜੇ-ਮਕੋੜੇ ਘੁੰਮਣ ਲੱਗਦੇ ਹਨ ਜੋ ਸਬਜ਼ੀਆਂ ਦੀਆਂ ਪੱਤੀਆਂ ਨੂੰ ਦੁਸ਼ਿਤ ਕਰ ਦਿੰਦੇ ਹਨ। ਅਜਿਹੇ ‘ਚ ਜੇਕਰ ਦੂਸ਼ਿਤ ਸਬਜ਼ੀਆਂ ਦੀ ਵਰਤੋਂ ਕੀਤੀ ਜਾਵੇ ਤਾਂ ਸਿਹਤ ਖਰਾਬ ਹੋ ਸਕਦੀ ਹੈ।
2. ਬਾਜ਼ਾਰ ਦੇ ਜੂਸ ਅਤੇ ਸ਼ੇਕ
ਇਸ ਮੌਸਮ ‘ਚ ਤੁਸੀਂ ਘਰ ‘ਚ ਬਣੇ ਜੂਸ ਅਤੇ ਸ਼ੇਕ ਦੀ ਵਰਤੋਂ ਕਰ ਸਕਦੇ ਹੋ। ਬਾਜ਼ਾਰ ‘ਚ ਮਿਲਣ ਵਾਲੇ ਜੂਸ ਅਤੇ ਸ਼ੇਕ ਤੋਂ ਦੂਰ ਰਹਿਣਾ ਚਾਹੀਦਾ ਹੈ। ਅਸਲ ‘ਚ ਇਸ ਮੌਸਮ ‘ਚ ਕੱਟੇ ਹੋਏ ਫਲ ਅਤੇ ਸਬਜ਼ੀਆਂ ਜਲਦੀ ਖਰਾਬ ਹੋ ਜਾਂਦੇ ਹਨ।
3. ਸੀ ਫੂਡਸ
ਮਾਨਸੂਨ ‘ਚ ਸੀ ਫੂਡਸ ਜਿਵੇਂ ਝੀਂਗਾ ਮੱਛੀਆਂ ਜਾਂ ਕਿਸੇ ਵੀ ਤਰ੍ਹਾਂ ਦੀ ਮੱਛੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਸਮਾਂ ਮੱਛੀਆਂ ਦੇ ਪ੍ਰਜਣਨ ਦਾ ਹੁੰਦਾ ਹੈ। ਇਸ ਲਈ ਇਸ ਮੌਸਮ ‘ਚ ਇਨ੍ਹਾਂ ਨੂੰ ਇਨਫੈਕਸ਼ਨ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਜੇ ਤੁਸੀਂ ਵੀ ਇਨਫੈਕਸ਼ਨ ਵਾਲੇ ਸੀ ਫੂਡਸ ਦੀ ਵਰਤੋਂ ਕਰਦੇ ਹੋ ਤਾਂ ਬੀਮਾਰੀ ਤੁਹਾਨੂੰ ਜਲਦੀ ਘੇਰ ਸਕਦੀ ਹੈ।
4. ਫ੍ਰਾਇਡ ਫੂਡਸ ਤੋਂ ਬਚੋ
ਬਾਰਿਸ਼ ਦੇ ਮੌਸਮ ‘ਚ ਅਕਸਰ ਲੋਕਾਂ ਦਾ ਮਨ ਸਮੋਸੇ, ਪਕੌੜੇ ਅਤੇ ਤਲੀਆ ਹੋਈਆਂ ਚੀਜ਼ਾਂ ਖਾਣ ਨੂੰ ਕਰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਦਿਨਾਂ ‘ਚ ਫ੍ਰਾਇਡ ਫੂਡਸ ਨੂੰ ਖਾਣ ਨਾਲ ਪੇਟ ‘ਚ ਦਰਦ, ਅਪਚ, ਕਬਜ਼, ਐਸਿਿਡਟੀ ਅਤੇ ਫੂਡ ਪੁਆਇਜ਼ਨਿੰਗ ਦੀ ਸਮੱਸਿਆ ਹੋ ਸਕਦੀ ਹੈ।
5. ਬਾਸੀ ਖਾਣਾ
ਕੁਝ ਲੋਕ ਰਾਤ ਦੇ ਖਾਣੇ ਨੂੰ ਦੁਬਾਰਾ ਗਰਮ ਕਰਕੇ ਖਾ ਲੈਂਦੇ ਹਨ ਪਰ ਬਾਰਿਸ਼ ਦੇ ਮੌਸਮ ‘ਚ ਬਾਸੀ ਖਾਣਾ ਖਾਣ ਤੋਂ ਬਚਣਾ ਚਾਹੀਦਾ ਹੈ। ਜਿੱਥੇ ਆਮ ਦਿਨਾਂ ‘ਚ ਖਾਣਾ ਜ਼ਿਆਦਾ ਦੇਰ ਤਕ ਫ੍ਰੈਸ਼ ਰਹਿ ਸਕਦਾ ਹੈ। ਉੱਥੇ ਹੀ ਬਾਰਿਸ਼ ਦੇ ਮੌਸਮ ‘ਚ ਖਾਣਾ ਜਲਦੀ ਖਰਾਬ ਹੋ ਜਾਂਦਾ ਹੈ। ਖਰਾਬ ਅਤੇ ਬਾਸੀ ਖਾਣਾ ਖਾਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।