ਹਰਿਆਣਾ ਬੀਜੇਪੀ ਕੋਰ ਗਰੁਪ ਦੀ ਬੈਠਕ ਸ਼ੁਰੂ ਹੋਈ। ਹਰਿਆਣਾ ਦੇ ਸੂਬਾ ਪ੍ਰਧਾਨ ਓਪੀ ਧਨਖੜ ਦੀ ਅਗਵਾਈ ‘ਚ ਹੋ ਰਹੀ ਬੈਠਕ ‘ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਚੰਡੀਗੜ੍ਹ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਜੁੜੇ।
ਬੀਜੇਪੀ ਦੀ ਰਾਸ਼ਟਰੀ ਮਹਾਮੰਤਰੀ ਡੀ.ਪੁਰੰਦੇਸ਼ਵਰੀ, ਸੰਗਠਨ ਮਹਾਮੰਤਰੀ ਰਵਿੰਦਰ ਰਾਜੂ ਬੈਠਕ ‘ਚ ਮੌਜੂਦ ਹਨ। ਇਸ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਰਾਵ ਇੰਦਰਜੀਤ ਸਿੰਘ, ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ ਬੈਠਕ ‘ਚ ਮੌਜੂਦ ਹਨ।ਹਰਿਆਣਾ ਦੇ ਗ੍ਰਹਿ ਸਿਹਤ ਮੰਤਰੀ ਅਨਿਲ ਵਿੱਜ ਵੀ ਇਸ ਬੈਠਕ ‘ਚ ਪਹੁੰਚੇ। ਇਸ ਤੋਂ ਇਲਾਵਾ ਪਾਰਟੀ ਦੇ ਕਈ ਹੋਰ ਲੀਡਰ ਵੀ ਮੌਜੂਦ ਰਹੇ।
ਇਸ ਬੈਠਕ ‘ਚ ਸੂਬਾ ਪ੍ਰਦੇਸ਼ ਦੇ ਮੌਜੂਦਾ ਸਿਆਸੀ ਹਾਲਾਤਾਂ ਸਣੇ ਸਰਕਾਰ ਦੀਆਂ ਯੋਜਨਾਵਾਂ, ਹੋਰ ਵਿਸ਼ੇ ਤੇ ਸਰਕਾਰ ਦੇ ਪ੍ਰੋਗਰਾਮਾਂ ‘ਤੇ ਚਰਚਾ ਹੋਵੇਗੀ। ਇਸ ਤੋਂ ਇਲਾਵਾ ਕੋਰੋਨਾ ਦੇ ਹਾਲਾਤ, ਕਿਸਾਨ ਅੰਦੋਲਨ ਸਮੇਤ ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਗੱਲਬਾਤ ਹੋਵੇਗੀ।