ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿ ਦਿੱਲੀ ਡਿਜਾਸਟਰ ਮੈਨੇਜਮੈਂਟ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫ੍ਰੰਸ ਕਰਕੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਸੋਮਵਾਰ ਤੋਂ ਦਿੱਲੀ ‘ਚ ਕੰਸਟ੍ਰਕਸ਼ਨ ਗਤੀਵਿਧੀਆਂ ਅਤੇ ਫੈਕਟਰੀਆਂ ਖੋਲ੍ਹਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਦੱਸਿਆ ਕਿ ਰਾਜਧਾਨੀ ‘ਚ ਕਰੋਨਾ ਦੇ ਨਵੇਂ ਮਮਾਲਿਆਂ ਦੀ ਗਿਣਤੀ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ ‘ਚ ਹੁਣ ਕਰੋੋਨਾ ਦੇ ਕੇਸ ਬਹੁਤ ਘੱਟ ਆ ਰਹੇ ਨੇ। ਇਸੇ ਦੇ ਮੱਦੇਨਜ਼ਰ ਮੱੁਖ ਮੰਤਰੀ ਕੇਜਰੀਵਾਲ ਨੇ ਹੁਣ ਦਿੱਲੀ ‘ਚ ਹੌਲੀ ਹੌਲੀ ਲਾਕਡਾਊਨ ਖੋਲ੍ਹਣ ਦਾ ਐਲਾਨ ਕਰ ਦਿੱਤਾ।ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਹੁਣ ਹਫ਼ਤੇ ਦਰ ਹਫ਼ਤੇ ਲੋਕਾਂ ਦੇ ਸੁਝਾਅ ਅਤੇ ਮਾਹਿਰਾਂ ਦੀ ਸਲਾਹ ਨਾਲ ਹੌਲੀ ਹੌਲੀ ਲਾਕਡਾਊਨ ਖੋਲ੍ਹਾਂਗੇ। ਬ-ਸ਼ਰਤੇ ਕਰੋਨਾ ਫਿਰ ਤੋਂ ਨਾ ਵਧੇ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਕਰੋਨਾ ਘਟਿਆ ਪਰ ਅਜੇ ਤੱਕ ਖਤਮ ਨਹੀਂ ਹੋਇਆ।ਇਸ ਲਈ ਅਸੀਂ ਦਿੱਲੀ ਨੂੰ ਹੌਲੀ ਹੌਲੀ ਖੋਲ੍ਹਾਂਗੇ ਤਾਂ ਕਿ ਇਕੋ ਦਮ ਖੋਲਣ ਨਾਲ ਫਿਰ ਤੋਂ ਕਰੋਨਾ ਦੇ ਨਵੇਂ ਮਾਮਲੇ ਵੱਧਣ ਨਾ ਲੱਗ ਜਾਣ। ਉਨ੍ਹਾਂ ਨੇ ਕਿਹਾ ਕਿ ਦਿੱਲੀ ਨੂੰ ਫਿਰ ਤੋਂ ਖੋਲ੍ਹਣ ਵੇਲੇ ਉਨ੍ਹਾ ਲੋਕਾਂ ਦਾ ਧਿਆਨ ਰੱਖਿਆ ਗਿਆ ਹੈ ਜੋ ਸਮਾਜ ਦੇ ਛੋਟੇ ਤਬਕੇ ਦੇ ਅਤੇ ਗਰੀਬ ਲੋਕ ਹਨ। ਅਜਿਹੇ ਲੋਕ ਜੋ ਮਿਹਨਤ ਮਜ਼ਦੂਰੀ ਕਰਦੇ ਹਨ।ਅਜਿਹੇ ‘ਚ ਕੇਜਰੀਵਾਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਦਿੱਲੀ ‘ਚ ਸੋਮਵਾਰ ਤੋਂ ਕੰਸਟ੍ਰਕਸ਼ਨ ਗਤੀਵਿਧੀਆਂ ਅਤੇ ਫੈਕਟਰੀਆਂ ਖੋਲ੍ਹਣਗੀਆਂ।ਇਸਦੇ ਨਾਲ ਹੀ ਮੱੁਖ ਮੰਤਰੀ ਨੇ ਅਪੀਲ ਕੀਤੀ ਹੈ ਮਿ ਸਾਨੂੰ ਸਭ ਨੂੰ ਬਹੁਤ ਸਾਵਧਾਨ ਰਹਿਣਾ ਹੋਵੇਗਾ।ਜੇ ਕਰੋਨਾ ਫਿਰ ਤੋਂ ਵੱਧ ਗਿਆ ਤਾਂ ਸਾਡੇ ਕੋਲ ਕੋਈ ਚਾਰਾ ਨਹੀਂ ਬਚਣਾ ਸਿਵਾਏ ਲਾਕਡਾਊਨ ਲਾਕਉਣ ਦਾ। ਇਸ ਲਈ ਲੋੜ ਪੇਣ ‘ਤੇ ਗਹੀ ਘਰਾਂ ਤੋਂ ਬਾਹਰ ਨਿਕਲੋ। ਗੈਰ ਜ਼ਰੂਰੀ ਕੰਮ ਲਈ ਘਰਾਂ ਤੋਂ ਬਾਹਰ ਨਾ ਨਿਕਲੋ।