ਚੰਡੀਗੜ੍ਹ ਵਿੱਚ ਕਿਸਾਨ ਰੋਸ ਮਾਰਚ ਸਬੰਧੀ ਚੰਡੀਗੜ੍ਹ ਪੁਲੀਸ ਨੇ ਲੱਖਾ ਸਿਧਾਣਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਵਿਰੁੱਧ ਸੈਕਟਰ-17 ਦੇ ਥਾਣੇ ਵਿੱਚ ਆਈਪੀਸੀ ਦੀ ਧਾਰਾ 186,188, 353, 332,147,148,149 ਤਹਿਤ ਕੇਸ ਦਰਜ ਕਰ ਦਿੱਤਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਪੁਲੀਸ ਨੇ ਵੱਖਰੇ ਮਾਮਲੇ ਵਿੱਚ ਕਿਸਾਨ ਅੰਦੋਲਨ ਵਿੱਚ ਸ਼ਾਮਲ ਪੰਜਾਬੀ ਗਾਇਕ ਜੱਸ ਬਾਜਵਾ ਅਤੇ ਸੋਨਿਆ ਮਾਨ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਪੁਲੀਸ ਨੇ ਸੈਕਟਰ 17, ਸੈਕਟਰ 3 ਤੇ ਸਕੈਟਰ 36 ਥਾਣਿਆਂ ’ਚ ਕਿਸਾਨ ਆਗੂਆਂ ਖ਼ਿਲਾਫ਼ ਪੰਜ ਕੇਸ ਦਰਜ ਕੀਤੇ ਹਨ। ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਨੇ ਲੰਘੇ ਦਿਨ ਰਾਜ ਭਵਨ ਵੱਲ ਰੋਸ ਮਾਰਚ ਕੀਤਾ ਸੀ, ਜਿਸ ਦੌਰਾਨ ਕਿਸਾਨ ਦੋ ਥਾਈਂ ਬੈਰੀਕੇਡ ਤੋੜ ਕੇ ਸ਼ਹਿਰ ਵਿੱਚ ਦਾਖਲ ਹੋ ਗਏ ਸਨ।
ਜੱਸ ਬਾਜਵਾ ਵੱਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਖੁਲਾਸਾ ਕੀਤਾ ਗਿਆ ਕਿ ਉਹ ਚੰਡੀਗੜ੍ਹ ਗਿਆ ਹੀ ਨਹੀਂ ਸੀ ਉਸ ਵੱਲੋਂ ਹਰਿਆਣਾ ਤੋਂ ਆਉਣ ਵਾਲੇ ਸੰਯੁਕਤ ਮੋਰਚੇ ਨਾਲ ਆ ਕੇ ਇਸ ਪ੍ਰਦਰਸ਼ਨ ਦੀ ਹਿਮਾਇਤ ਕੀਤੀ ਗਈ ਸੀ ਕਿਉਂਕਿ ਉਸ ਨੂੰ ਮੋਹਾਲੀ ਪ੍ਰਸ਼ਾਸਨ ਦੀ ਕਾਲ ਆਈ ਸੀ ਕਿ ਤੁਸੀ ਮੋਹਾਲੀ ਅੰਬ ਸਾਹਿਬ ਗੁਰਦੁਆਰਾ ਤੋਂ ਇਸ ਅੰਦੋਲਨ ‘ਚ ਜਾਣ ਤੋਂ ਪਰਹੇਜ ਕਰੋ, ਇਸ ਲਈ ਜੱਸ ਬਾਜਵਾ ਹਰਿਆਣਾ ਵੱਲੋਂ ਆ ਰਹੇ ਕਿਸਾਨਾਂ ਨਾਲ ਇਸ ਪ੍ਰਦਰਸ਼ਨ ਦੀ ਹਿਮਾਇਤ ਕਰਨ ਪਹੁੰਚ ਗਏ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਇਹ ਸਪੱਸ਼ਟ ਕਰੇ ਕਿ ਮੈਂ ਕੋਈ ਭਨਤੋੜ ਕੀਤੀ ਜਾ ਚੰਡੀਗੜ੍ਹ ਐਂਟਰ ਹੋਇਆ ਹਾਂ ਜੇਕਰ ਅਜਿਹਾ ਹੁੰਦਾ ਹੈ ਤਾਂ ਮੈਂ ਖੁਦ ਆਪਣੀ ਗਲਤੀ ਮੰਨਾਂਗਾ ਪਰ ਬਿਨਾ ਵਜ੍ਹਾ ਇਹ ਧਾਰਾਵਾਂ ਲਾਉਣ ਬੇਹੱਦ ਗੱਲਤ ਹੈ | ਪੁਲਿਸ ਪ੍ਰਸ਼ਾਸਨ ਮੇਰੀ ਲੋਕੇਸ਼ਨ ਕੱਢਵਾ ਸਕਦਾ ਹੈ ਮੈਨੂੰ ਉਸ ਦੇ ਵਿੱਚ ਵੀ ਕੋਈ ਇਤਰਾਜ ਨਹੀਂ ਹੈ |ਇਹ ਸਭ ਸਾਨੂੰ ਕਿਸਾਨੀ ਅੰਦੋਲਨ ਤੋਂ ਪਿੱਛੇ ਹਟਾਉਣ ਲਈ ਕੀਤਾ ਜਾ ਰਹਿ ਜੋ ਅਸੀ ਨਹੀਂ ਹਟਾਂਗੇ ਜਿੰਨਾ ਸਮਾਂ ਇਹ ਅੰਦੋਲਨ ਚੱਲੇਗੀ ਅਸੀ ਇਸੇ ਤਰਾਂ ਸੰਯੁਕਤ ਮੋਰਚੇ ਦੇ ਨਾਲ ਹਾਂ |