ਕੇਂਦਰ ਵਲੋਂ ਪੰਜਾਬ ਤੇ ਹਰਿਆਣਾ ‘ਚ ਝੋਨੇ ਦੀ ਖਰੀਦ ‘ਚ ਕੀਤੀ ਗਈ ਦੇਰੀ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਸੀ।ਦੱਸ ਦੇਈਏ ਕਿ ਪਿਛਲੇ ਸਾਲਾਂ ‘ਚ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਜਾਂਦੀ ਸੀ ਪਰ ਇਸ ਵਾਰ ਸਰਕਾਰ ਵਲੋਂ 11 ਅਕਤੂਬਰ ਤੱਕ ਖਰੀਦ ਟਾਲੀ ਗਈ ਸੀ,
ਸਰਕਾਰ ਦਾ ਕਹਿਣਾ ਹੈ ਸੀ ਕਿ ਝੋਨੇ ‘ਚ ਨਮੀ ਕਾਰਨ ਖਰੀਦ ‘ਚ ਦੇਰੀ ਗਈ ਸੀ ਪਰ ਕਿਸਾਨਾਂ ਨੇ ਪੰਜਾਬ ਅਤੇ ਹਰਿਆਣਾ ‘ਚ ਵੱਡੇ ਪੱਧਰ ‘ਤੇ ਧਰਨੇ ਲਗਾਏ ਅਤੇ ਹਰਿਆਣਾ ਦੇ ਸੀਐਮ ਦਾ ਘਿਰਾਓ ਕੀਤਾ ਅਤੇ ਝੋਨੇ ਦੀ ਟਰਾਲੀ ਖੜ੍ਹਾ ਕੇ ਕਿਸਾਨਾਂ ਵਲੋਂ ਧਰਨਾ ਲਗਾਇਆ ਗਿਆ।ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਪਿਆ ਅਤੇ ਫੈਸਲਾ ਬਦਲਣਾ ਪਿਆ।
ਹੁਣ ਪੰਜਾਬ ਤੇ ਹਰਿਆਣਾ ‘ਚ ਕੱਲ੍ਹ ਤੋਂ ਭਾਵ 3 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਵੇਗੀ।ਜਿਸਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚੇ ਵਲੋਂ ਵੀ ਵੱਡਾ ਫੈਸਲਾ ਲਿਆ ਗਿਆ ਹੈ।ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ ਝੋਨੇ ਦੀ ਖਰੀਦ ਨੂੰ ਕੱਲ੍ਹ ਤੋਂ ਸ਼ੁਰੂ ਕੀਤੇ ਜਾਣ ਦੇ ਫੈਸਲੇ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਰੋਸ ਮੁਜ਼ਾਹਰਿਆਂ ਨੂੰ ਵਾਪਿਸ ਲੈਣ ਦਾ ਐਲਾਨ ਕੀਤਾ ਹੈ।