ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਲੁਧਿਆਣਾ ਬੱਸ ਅੱਡੇ ‘ਤੇ ਪਹੁੰਚੇ, ਸਫਾਈ ਨਾ ਹੋਣ ਕਾਰਨ ਅਧਿਕਾਰੀਆਂ ਨੂੰ ਤਾੜਨਾ ਕੀਤੀ ਗਈ | ਇਸ ਮੌਕੇ ਰਾਜਾ ਵੜਿੰਗ ਅਧਿਕਾਰੀਆਂ ਨਾਲ ਖੁਦ ਸਫਾਈ ਕਰਦੇ ਨਜ਼ਰ ਆਏ |
ਤੁਹਾਨੂੰ ਦੱਸ ਦਈਏ ਕਿ ਜਦੋਂ ਤੋਂ ਰਾਜਾ ਵੜਿੰਗ ਟਰਾਸਪੋਰਟ ਮੰਤਰੀ ਬਣੇ ਹਨ ਉਹ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਹਨ ਕਦੇ ਆਮ ਬੱਸ ਦੇ ਵਿੱਚ ਸਫਰ ਕਰ ਸਵਾਰੀਆਂ ਨਾਲ ਗੱਲਬਾਤ ਕਰਦੇ ਤੇ ਕਦੇ ਸਰਕਾਰੀ ਏ ਸੀ ਬੱਸ ਦੇ ਵਿੱਚ ਸਫਰ ਕਰਦੇ ਨਜ਼ਰ ਆਉਂਦੇ ਹਨ |