ਟੋਕੀਓ ਉਲੰਪਿਕ ‘ਚ ਇਤਿਹਾਸ ਰਚਣ ਵਾਲੀ ਗੁਰਜੀਤ ਕੌਰ ਦੇ ਪਿੰਡ ‘ਚ ਉਸਦੇ ਨਾਂ ‘ਤੇ ਸਟੇਡੀਅਮ ਬਣਾiਆ ਜਾਵੇਗਾ।ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੇ ਭਤੀਜੇ ਅਤੇ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ਦਿਲਰਾਜ ਸਰਕਾਰੀਆ ਵਲੋਂ ਟੋਕੀਓ ਉਲੰਪਿਕ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਮਹਿਲਾ ਹਾਕੀ ਟੀਮ ਪੰਜਾਬ ਦੀ ਧੀ ਗੁਰਜੀਤ ਕੌਰ ਮਿਆਦੀਆਂ ਦੇ ਨਾਮ ‘ਤੇ ਉਸਦੇ ਜੱਦੀ ਪਿੰਡ ਮਿਆਦੀਆਂ ਵਿਖੇ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਅੱਜ ਦੇ ਰੋਮਾਂਚਕ ਮੁਕਾਬਲੇ ‘ਚ ਅਰਜੀਨਾਟੀਨਾ ਦੇ ਵਿਰੁੱਧ ਭਾਰਤੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ।ਪਹਿਲੇ ਕੁਆਰਟਰ ਦੀ ਸ਼ੁਰੂਆਤ ‘ਚ ਹੀ ਭਾਰਤੀ ਮਹਿਲਾ ਟੀਮ ਵਲੋਂ ਗੋਲ ਦਾਗ ਦਿੱਤਾ ਗਿਆ ਸੀ।ਗੁਰਜੀਤ ਕੌਰ ਵਲੋਂ ਪੈਨਲਟੀ ਰਾਹੀਂ ਇਹ ਗੋਲ ਕੀਤਾ ਗਿਆ।ਪਰ ਇਸ ਮੁਕਾਬਲੇ ‘ਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਕਾਂਸੀ ਤਮਗੇ ਲਈ ਭਾਰਤੀ ਟੀਮ ਨੂੰ 6 ਅਗਸਤ ਨੂੰ ਗ੍ਰੇਟ ਬ੍ਰਿਟੇਨ ਨਾਲ ਲੜੇਗੀ।ਟੋਕੀਓ ਉਲੰਪਿਕ ‘ਚ ਇਤਿਹਾਸ ਰਚਣ ਵਾਲੀ ਗੁਰਜੀਤ ਕੌਰ ਦੇ ਜੱਦੀ ਪਿੰਡ ਉਸਦੇ ਨਾਂ ‘ਤੇ ਬਣੇਗਾ ਖੇਡ ਸਟੇਡੀਅਮ