ਤਰਨਤਾਰਨ ਦੇ ਪਿੰਡ ਚੰਬਾ ਖ਼ੁਰਦ ਵਿਖੇ ਬੀਤੀ ਰਾਤ ਬਹਿਕ ਤੇ ਰਹਿ ਰਹੇ ਪਤੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਮਰਨ ਵਾਲਿਆਂ ਦੀ ਪਹਿਚਾਣ 60 ਸਾਲਾਂ ਹਰਭਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਵੱਜੋ ਹੋਈ ਹੈ । ਮ੍ਰਿਤਕ ਜੋੜੇ ਦਾ ਲੜਕਾ ਵਿਦੇਸ਼ ਗਿਆ ਹੋਣ ਕਾਰਨ ਘਰ ਵਿੱਚ ਇੱਕਲੇ ਰਹਿ ਰਹੇ ਸਨ ।
ਪਿੰਡ ਚੰਬਾ ਖ਼ੁਰਦ ਦੇ ਸਰਪੰਚ ਜਸਬੀਰ ਸਿੰਘ ਨੇ ਦੱਸਿਆ ਕਿ ਘਟਨਾ ਬਾਰੇ ਉਨ੍ਹਾਂ ਨੂੰ ਸਵੇਰੇ ਉਦੋਂ ਪਤਾ ਚੱਲਿਆ ਜਦ ਮ੍ਰਿਤਕ ਜੋੜੇ ਦੇ ਘਰ ਨੇੜਲੇ ਘਰ ਦਾ ਵਿਅਕਤੀ ਦੁੱਧ ਲੈਣ ਆਇਆ ਅਤੇ ਜਦ ਮ੍ਰਿਤਕ ਜੋੜੇ ਵੱਲੋਂ ਦਰਵਾਜ਼ਾ ਨਾ ਖੋਲਿਆ ਗਿਆ ਤਾਂ ਊਕਤ ਵਿਅਕਤੀ ਨੇ ਉਸ ਨੂੰ ਸੂਚਿਤ ਕੀਤਾ ਗਿਆ ਜਦ ਉਹ ਮ੍ਰਿਤਕ ਜੋੜੇ ਦੇ ਘਰ ਕੁਝ ਵਿਅਕਤੀ ਲੈ ਕੇ ਪਹੁੰਚੇ ਤਾਂ ਇੱਕ ਵਿਅਕਤੀ ਨੂੰ ਦੀਵਾਰ ਰਾਹੀਂ ਅੰਦਰ ਭੇਜਿਆ ਗਿਆ ਤਾਂ ਪਤਾ ਚੱਲਿਆ ਕਿ ਦੋਵਾਂ ਪਤੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋ ਚੁੱਕਾ ਹੈ ਜਿਸ ਤੇ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ।
ਸਰਪੰਚ ਨੇ ਦੱਸਿਆ ਕਿ ਇਹ ਕਤਲ ਲੁੱਟ ਦੀ ਨੀਅਤ ਨਾਲ ਨਹੀਂ ਹੋਇਆ ਲਗਦਾ ਹੈ ਕਿਉਂਕਿ ਘਰੋਂ ਕੋਈ ਵੀ ਸਾਮਾਨ ਗਾਇਬ ਨਹੀਂ ਹੋਇਆ ਹੈ । ਉੱਧਰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਥਾਣਾ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਬੇਟੀ ਦੇ ਬਿਆਨਾਂ ਤੇ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਥਾਣਾ ਮੁਖੀ ਨੇ ਇਹ ਸਾਫ ਕੀਤਾ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਕਤਲ ਲੁੱਟ ਦੀ ਨੀਅਤ ਨਾਲ ਨਹੀਂ ਹੋਇਆ ਹੈ ਕਿਉਂਕਿ ਘਰ ਦਾ ਸਾਰਾ ਸਮਾਨ ਘਰ ਵਿੱਚ ਮੌਜੂਦ ਹੈ ਬਾਕੀ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਬਹੁਤ ਹੀ ਜਲਦੀ ਮਾਮਲਾ ਹੱਲ ਕਰ ਲਿਆ ਜਾਵੇਗਾ ।