ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਟਵੀਟ ‘ਤੇ ਘਮਸਾਨ ਛਿੜ ਗਿਆ ਹੈ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਹੇਮੰਤ ਸੋਰੇਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਿਸੇ ਦੇ ਮਨ ਦੀ ਗੱਲ ਨਹੀਂ ਸੁਣਦੇ ਬਲਕਿ ਆਪਣੇ ਮਨ ਦੀਆਂ ਗੱਲਾਂ ਹੀ ਕਰਦੇ ਹਨ। ਹੇਮੰਤ ਸੋਰੇਨ ਨੇ ਬੀਤੀ ਰਾਤ 11ਵਜੇ ਪੀਐੱਮ ਮੋਦੀ ਨਾਲ ਫੋਨ ‘ਤੇ ਕੀਤੀ ਗੱਲਬਾਤ ਦਾ ਜ਼ਿਕਰ ਕਰਦੇ ਹੋਏ ਇੱਕ ਟਵੀਟ ਕੀਤਾ ਤੇ ਲਿਖਆ ਕਿ ਅੱਜ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨੇ ਫੋਨ ਕੀਤਾ, ਉਨ੍ਹਾਂ ਨੇ ਸਿਰਫ਼ ਆਪਣੇ ਮਨ ਕੀ ਬਾਤ ਕੀਤੀ। ਬਿਹਤਰ ਹੁੰਦਾ ਜੇਕਰ ਉਹ ਕੰਮ ਦੀ ਗੱਲ ਕਰਦੇ ਅਤੇ ਕੰਮ ਦੀ ਗੱਲ ਸੁਣਦੇ। ਝਾਰਖੰਡ ਦੇ ਮੁੱਖ ਮੰਤਰੀ ਦੇ ਇਸ ਟਵੀਟ ਤੋਂ ਬਾਅਦ ਭਾਜਪਾ ਦੇ ਆਗੂਆਂ ਨੇ ਹੇਮੰਤ ਸੋਰੇਨ ‘ਤੇ ਤਿੱਖਾ ਸ਼ਬਦੀ ਹਮਲਾ ਕੀਤਾ। ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਬਾਬੂਲਾਲ ਮਾਰੰਡੀ ਨੇ ਸੋਰੇਨ ਦੇ ਟਵੀਟ ਦੀ ਅਲੋਚਨਾ ਕੀਤੀ ਹੈ।ਮਾਰੰਡੀ ਨੇ ਟਵੀਟ ਕਰਕੇ ਹੇਮੰਤ ਸੋਰੇਨ ਨੂੰ ਫੇਲ ਮੁੱਖ ਮੰਤਰੀ ਦੱਸਿਆ ਅਤੇ ਚਿਤਾਵਨੀ ਦਿੱਤੀ ਕਿ ਘੜੀ ਦੀ ਸੂਈ ਟਿੱਕ-ਟਿੱਕ ਕਰ ਰਹੀ ਹੈ। ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਆ- ਹੇਮੰਤ ਸੋਰੇਨ ਇੱਕ ਫੇਲ੍ਹ ਮੁੱਖ ਮੰਤਰੀ ਹੈ। ਸਰਕਾਰ ਵਿੱਚ ਫੇਲ੍ਹ, ਕੋਵਿਡ ਨਾਲ ਲੜਨ ‘ਚ ਫੇਲ੍ਹ ਹੈ, ਲੋਕਾਂ ਦੀ ਮਦਦ ਕਰਨ ‘ਚ ਫੇਲ ਹੈ, ਆਪਣੀ ਅਸਫਲਤਾ ਲੁਕਾਉਣ ਲਈ ਉਹ ਆਪਣੇ ਹੀ ਆਫਿਸ ਦੀ ਮਰਿਆਦਾ ਘੱਟ ਕਰ ਰਹੇ ਨੇ । ਜਾਗ ਜਾਓ ਤੇ ਕਾਮ ਰਹੋ,..ਮਿਸਟਰ ਸੋਰੇਨ …ਘੜੀ ਦੀ ਸੂਈ ਟਿੱਕ-ਟਿੱਕ ਕਰ ਰਹੀ ਹੈ। ਦਰਅਸਲ ਹੇਮੰਤ ਸੋਰੇਨ ਨੇ ਪ੍ਰਧਾਨ ਮੰਤਰੀ ਖਿਲਾਫ਼ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਹੈ। ਹੇਮੰਤ ਸੋਰੇਨ ਨੇ ਕਿਹਾ ਕਿ ਜਦੋਂ ਉਨ੍ਹਾਂ ਨਾਲ ਫੋਨ ‘ਤੇ ਪ੍ਰਧਾਨ ਮੰਤਰੀ ਨੇ ਗੱਲ ਕੀਤੀ ਤਾਂ ਆਪਣੀ ਗੱਲ ਸੁਣਾਕੇ ਚਲੇ ਗਏ ਉਨ੍ਹਾਂ ਦੀ ਗੱਲ ਨਹੀਂ ਸੁਣੀ…ਕਰੋਨਾ ਦੀ ਸਥਿਤੀ ਨੂੰ ਲੈ ਕੇ ਇਹ ਗੱਲਾਬਾਤ ਹੋਈ ਸੀ ਤੇ ਮੁੱਖ ਮੰਤਰੀ ਸੋਰੇਨ ਕਰੋਨਾ ਕਾਲ ‘ਚ ਸੂਬੇ ਨੂੰ ਆ ਰਹੀਆਂ ਸਮੱਸਿਆਵਾ ਬਾਰੇ ਦੱਸਣਾ ਚਾਹੁੰਦੇ ਸੀ।