ਦੇਸ ‘ਚ ਕੋਰੋਨਾ ਵਾਈਰਸ ਦੀ ਦੂਜੀ ਲਹਿਰ ‘ਚ ਕੇਸ ਲਗਾਤਾਰ ਘੱਟ ਰਹੇ ਹਨ | ਬੀਤੇ ਕਈ ਦਿਨਾਂ ਤੋਂ ਦੇਸ ‘ਚ ਮੌਤਾ ਦਾ ਅੰਕੜਾ ਹਲਾਕਿ ਬਰਕਰਾਰ ਹੈ ਪਰ ਕੇਸਾਂ ‘ਚ ਲਗਾਤਾਰ ਗਿਰਾਵਟ ਆ ਰਹੀ ਹੈ | ਦੇਸ਼ ਵਿੱਚ ਐਤਵਾਰ ਨੂੰ ਇੱਕ ਲੱਖ 53 ਹਜ਼ਾਰ 347 ਲੋਕਾਂ ਵਿੱਚ ਸੰਕਰਮਣ ਦੀ ਪੁਸ਼ਟੀ ਹੋਈ ਤੇ 2 ਲੱਖ 37 ਹਜ਼ਾਰ 568 ਵਿਅਕਤੀਆਂ ਨੇ ਕੋਰੋਨਾ ਨੂੰ ਮਾਤ ਦਿੱਤੀ। ਇਸ ਦੌਰਾਨ 3,129 ਲੋਕਾਂ ਦੀ ਮੌਤ ਵੀ ਹੋਈ। ਇੱਕ ਦਿਨ ਵਿੱਚ ਆਪਣੀ ਜਾਨ ਗਵਾਉਣ ਵਾਲਿਆਂ ਦਾ ਇਹ ਅੰਕੜਾ ਪਿਛਲੇ 34 ਦਿਨਾਂ ਵਿੱਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 27 ਅਪ੍ਰੈਲ ਨੂੰ 3,286 ਕੋਰੋਨਾ ਸੰਕਰਮਣ ਦੀ ਮੌਤ ਹੋ ਗਈ ਸੀ।
ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਅੰਕੜੇ
ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 1.53 ਲੱਖ
ਪਿਛਲੇ 24 ਘੰਟਿਆਂ ਵਿੱਚ ਕੁੱਲ ਰਿਕਵਰੀ: 2.37 ਲੱਖ
ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 3,129
ਹੁਣ ਤੱਕ ਕੁੱਲ ਸੰਕਰਮਿਤ: 2.80 ਕਰੋੜ
ਹੁਣ ਤਕ ਠੀਕ ਹੋਏ: 2.56 ਕਰੋੜ
ਹੁਣ ਤੱਕ ਕੁੱਲ ਮੌਤ: 3.29 ਲੱਖ
ਇਸ ਸਮੇਂ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ਦੀ ਕੁੱਲ ਗਿਣਤੀ: 20.22 ਲੱਖ
19 ਸੂਬਿਆਂ ਵਿੱਚ ਲੌਕਡਾਊਨ ਵਰਗੀਆਂ ਪਾਬੰਦੀਆਂ
ਦੇਸ਼ ਦੇ 19 ਸੂਬਿਆਂ ਵਿਚ ਪੂਰਨ ਲੌਕਡਾਊਨ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਮਿਜੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਤੇ ਪੁਡੂਚੇਰੀ ਸ਼ਾਮਲ ਹਨ।