ਨਵੀਂ ਦਿੱਲੀ, 7 ਜੂਨ 2021 :ਦੇਸ਼ ਵਿਚ ਕਰੋਨਾ ਮਾਮਲਿਆਂ ਵਿਚ ਲਗਾਤਾਰ ਕਮੀ ਆ ਰਹੀ ਹੈ ਤੇ ਪਿਛਲੇ 24 ਘੰਟਿਆ ਦੌਰਾਨ ਦੇਸ਼ ਵਿਚ ਕਰੋਨਾ ਦੇ 1,00,636 ਮਾਮਲੇ ਸਾਹਮਣੇ ਆਏ ਹਨ ਜੋ ਪੰਜ ਅਪਰੈਲ ਤੋਂ ਹੁਣ ਤਕ ਸਭ ਤੋਂ ਘੱਟ ਹਨ। ਇਥੇ ਪਿਛਲੇ ਚੌਵੀ ਘੰਟਿਆਂ ਵਿਚ 2427 ਮੌਤਾਂ ਹੋਈਆਂ ਹਨ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿਚ ਪਾਜ਼ੇਟਿਵਟੀ ਦਰ ਲਗਾਤਾਰ ਘੱਟ ਰਹੀ ਹੈ। ਦੇਸ਼ ਵਿਚ ਐਤਵਾਰ ਨੂੰ 114460 ਕੇਸ ਆਏ ਸਨ।