ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦੇਰ ਰਾਤ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਪਰਗਟ ਸਿੰਘ ਨਾਲ ਮੁਲਾਕਾਤ ਕੀਤੀ।ਜਾਣਕਾਰੀ ਮੁਤਾਬਕ, ਨਵਜੋਤ ਸਿੱਧੂ ਪਹਿਲਾਂ ਤ੍ਰਿਪਤ ਰਾਜਿੰਦਰ ਬਾਜਵਾ ਦੇ ਘਰ ਪਹੁੰਚੇ, ਜਿੱਥੇ ਉਹ ਅੱਧਾ ਘੰਟਾ ਰੁਕੇ।ਇਸ ਤੋਂ ਬਾਅਦ ਸਿੱਧੂ ਪਰਗਟ ਸਿੰਘ ਦੇ ਘਰ ਗਏ, ਜਿੱਥੇ ਉਨ੍ਹਾਂ ਦੀ ਅੱਧਾ ਘੰਟਾ ਗੱਲਬਾਤ ਚੱਲੀ।