ਪੰਜਾਬ ਦੀ ਸਿਆਸਤ ‘ਚ ਅਰੂਸਾ ਆਲਮ ਨੂੰ ਲੈ ਕੇ ਬਵਾਲ ਮਚ ਗਿਆ ਹੈ।ਦਰਅਸਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਰੂਸਾ ਨੂੰ ਲੈ ਆਪਸ ‘ਚ ਭਿੜ ਗਏ ਹਨ ਅਤੇ ਲਗਾਤਾਰ ਇੱਕ ਦੂਜੇ ‘ਤੇ ਹਮਲਾ ਬੋਲ ਰਹੇ ਹਨ।
ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਇਸ ਮਾਮਲੇ ‘ਚ ਕੁੱਦ ਪਈ ਹੈ ਅਤੇ ਉਨਾਂ੍ਹ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡਾ ਹਮਲਾ ਬੋਲਿਆ ਹੈ।ਨਵਜੋਤ ਸਿੱਧੂ ਨੇ ਕਿਹਾ ਕਿ ਕੈਪਟਨ ਆਪਣੀ ਬਾਕੀ ਦੀ ਜ਼ਿੰਦਗੀ ਹੁਣ ਅਰੂਸਾ ਦੇ ਨਾਲ ਹੀ ਬਿਤਾਉਣ।ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਕੈਪਟਨ ਤਬਾਦਲੇ ਦੇ ਲਈ ਪੈਸੇ ਲੈਂਦੇ ਸਨ।ਕੈਪਟਨ ਅਫਸਰਾਂ ਤੋਂ ਪੈਸੇ ਲੈ ਕੇ ਅਰੂਸਾ ਨੂੰ ਗਿਫਟ ਦਿੰਦੇ ਸਨ।