ਰਾਜ ਕੁੰਦਰਾ ਨੂੰ ਨਾਲ ਲੈ ਕੇ ਕ੍ਰਾਈਮ ਬ੍ਰਾਂਚ ਦੀ ਟੀਮ ਸ਼ਿਲਪਾ ਸ਼ੈੱਟੀ ਦੇ ਘਰ ਪਹੁੰਚੀ। ਅੱਜ ਸਵੇਰੇ ਅਦਾਲਤ ਨੇ ਅਸ਼ਲੀਲ ਫਿਲਮਾਂ ਦੇ ਮਾਮਲੇ ਵਿੱਚ ਕੁੰਦਰਾ ਦੀ ਪੁਲਿਸ ਹਿਰਾਸਤ ਵਿੱਚ ਵਾਧਾ ਕੀਤਾ ਸੀ। ਹੁਣ ਪੁਲਿਸ ਉਸ ਨੂੰ ਸ਼ਿਲਪਾ ਦੇ ਘਰ ਲੈ ਕੇ ਪਹੁੰਚੀ ਹੈ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪੁਲਿਸ ਸ਼ਿਲਪਾ ਸ਼ੈੱਟੀ ਤੋਂ ਵੀ ਪੁੱਛ ਪੜਤਾਲ ਕਰ ਸਕਦੀ ਹੈ ਕਿਉਂਕਿ ਉਹ ਵੀਅਨ ਕੰਪਨੀ ਦੀ ਡਾਇਰੈਕਟਰ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਿਲਪਾ ਤੋਂ ਉਸ ਦੇ ਪਤੀ ਰਾਜ ਦੇ ਸਾਹਮਣੇ ਪੁੱਛ- ਪੜਤਾਲ ਕੀਤੀ ਜਾਵੇਗੀ।