ਚੰਡੀਗੜ੍ਹ – ਦੇਸ਼ ਦੇ ਹਰ ਕੋਨੇ ਤੋਂ ਰੋਜ਼ਾਨਾਂ ਦਿਲ ਦਹਲਾਅ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇਕ ਅਜਿਹੀ ਹੀ ਘਟਨਾ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਸਾਹਮਣੇ ਆਈ ਹੈ ਜਿਸ ਵਿਚ ਸਾਬਕਾ ਸਬ ਇੰਸਪੈਕਟਰ ਨੇ 10 ਸਾਲਾਂ ਨਾਬਾਲਿਗ ਕੁੜੀ ਨਾਲ ਜਬਰ-ਜਨਾਹ ਕੀਤਾ ਹੈ। ਇੰਨਾ ਹੀ ਨਹੀਂ ਘਨੌਣੀ ਹਰਕਤ ਕਰਨ ਤੋਂ ਬਾਅਦ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ।
ਪੀੜਤ ਲੜਕੀ 5ਵੀਂ ਜਮਾਤ ਦੀ ਵਿਦਿਆਰਥਣ ਹੈ, ਉਸ ਨਾਲ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਆਪਣੀ ਸਹੇਲੀ ਨਾਲ ਖੇਡ ਰਹੀ ਸੀ ਤਾਂ ਉਸਦੀ ਸਹੇਲੀ ਦੇ 62 ਸਾਲਾਂ ਬਜ਼ੁਰਗ ਦਾਦੇ ਨੇ ਲੜਕੀ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਉਸ ਨੇ ਲੜਕੀ ਨੂੰ ਉਸ ਵੇਲੇ ਛੱਡਿਆ ਜਦੋਂ ਉਸ ਦੀ ਪੋਤੀ ਤੇ ਪੀੜਤ ਲੜਕੀ ਦੀ ਸਹੇਲੀ ਆ ਗਈ।
ਉਸ ਤੋਂ ਬਾਅਦ ਪੀੜਤ ਲੜਕੀ ਰੋਂਦੀ-ਰੋਂਦੀ ਆਪਣੇ ਘਰ ਪਹੁੰਚ ਗਈ। ਇਸ ਤੋਂ ਬਾਅਦ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੁਲਜ਼ਮ ਐਸਏਐਫ ਦਾ ਅਧਿਕਾਰੀ ਰਿਹਾ ਹੈ ਤੇ ਨਾਲ ਹੀ ਕਿਹਾ ਹੈ ਕਿ ਮੁਲਜ਼ਮ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦੇ ਰਿਹਾ ਹੈ। ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ।