ਦੇਸ਼ ਦੇ ਵਿੱਚ ਲਗਾਤਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਜੇ ਗੱਲ ਕਰੀਏ ਬੀਤੇ 2 ਦਿਨਾਂ ਦੀ ਤਾਂ ਕੀਮਤ ਸਥਿਰ ਰਹੀ ਪਰ ਲਗਾਤਾਰ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ 100 ਰੁਪਏ ਤੱਕ ਪਹੁੰਚ ਗਈ ਹੈ ,ਅੱਜ ਤੇਲ ਕੰਪਨੀਆਂ ਨੇ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਹੈ।ਪੈਟਰੋਲ ਦੀ ਕੀਮਤ ਅੱਜ ਦਿੱਲੀ ਵਿਚ 100.56 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ਵਿਚ 106.59 ਰੁਪਏ ਪ੍ਰਤੀ ਲੀਟਰ ਹੈ।
ਇਸ ਦੇ ਨਾਲ ਹੀ, ਦਿੱਲੀ ਵਿੱਚ ਡੀਜ਼ਲ ਦੀ ਕੀਮਤ 89.62 ਰੁਪਏ ਅਤੇ ਮੁੰਬਈ ਵਿੱਚ ਇਹ 97.18 ਰੁਪਏ ਹੈ। ਪੈਟਰੋਲੀਅਮ ਕੰਪਨੀਆਂ ਨੇ ਵੀਰਵਾਰ ਨੂੰ ਪੈਟਰੋਲ ਦੀ ਕੀਮਤ ਵਿਚ 35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਜਦੋਂਕਿ ਡੀਜ਼ਲ ਵਿਚ 9 ਪੈਸੇ ਦਾ ਵਾਧਾ ਹੋਇਆ।
1 ਮਈ ਤੋਂ 90.40 ਰੁਪਏ ਪ੍ਰਤੀ ਲੀਟਰ ਦੀ ਲਾਈਨ ਤੋਂ ਸ਼ੁਰੂ ਹੋ ਕੇ ਹੁਣ ਰਾਸ਼ਟਰੀ ਰਾਜਧਾਨੀ ਵਿਚ ਪੈਟਰੋਲ ਦੀ ਕੀਮਤ 100.56 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਯਾਨੀ ਪਿਛਲੇ 70 ਦਿਨਾਂ ਵਿਚ 10.16 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਰਾਜਧਾਨੀ ਵਿਚ ਡੀਜ਼ਲ ਦੀ ਕੀਮਤ ਵੀ ਪਿਛਲੇ ਦੋ ਮਹੀਨਿਆਂ ਵਿਚ 8.89 ਰੁਪਏ ਪ੍ਰਤੀ ਲੀਟਰ ਦੇ ਵਾਧੇ ਨਾਲ ਕੌਮੀ ਪੱਧਰ ਤੇ 89.62 ਰੁਪਏ ਪ੍ਰਤੀ ਲੀਟਰ ਹੋ ਗਈ।
ਦੂਜੇ ਸ਼ਹਿਰਾਂ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ…
ਚੇਨਈ ਵਿਚ ਪੈਟਰੋਲ ਅੱਜ 101.37 ਰੁਪਏ ਅਤੇ ਡੀਜ਼ਲ 94.15 ਰੁਪਏ ਪ੍ਰਤੀ ਲੀਟਰ ਹੈ
ਭੋਪਾਲ ਵਿੱਚ ਅੱਜ ਪੈਟਰੋਲ 108.88 ਰੁਪਏ ਅਤੇ ਡੀਜ਼ਲ 98.40 ਰੁਪਏ ਪ੍ਰਤੀ ਲੀਟਰ ਹੈ
ਬੰਗਲੁਰੂ ਵਿੱਚ ਪੈਟਰੋਲ ਅੱਜ 103.93 ਰੁਪਏ ਅਤੇ ਡੀਜ਼ਲ 94.99 ਰੁਪਏ ਪ੍ਰਤੀ ਲੀਟਰ ਹੈ
ਪਟਨਾ ਵਿੱਚ ਅੱਜ ਪੈਟਰੋਲ 102.79 ਰੁਪਏ ਅਤੇ ਡੀਜ਼ਲ 95.14 ਰੁਪਏ ਪ੍ਰਤੀ ਲੀਟਰ ਹੈ
ਅੱਜ ਚੰਡੀਗੜ੍ਹ ਵਿੱਚ ਪੈਟਰੋਲ 96.70 ਰੁਪਏ ਅਤੇ ਡੀਜ਼ਲ 89.25 ਰੁਪਏ ਪ੍ਰਤੀ ਲੀਟਰ ਹੈ
ਲਖਨਾਉ ਵਿੱਚ ਪੈਟਰੋਲ ਅੱਜ 96.67 ਰੁਪਏ ਅਤੇ ਡੀਜ਼ਲ 90.01 ਰੁਪਏ ਪ੍ਰਤੀ ਲੀਟਰ ਹੈ