ਮੋਹਾਲੀ ਦੇ ਵਿੱਚ ਲਗਾਤਾਰ 2 ਦਿਨਾਂ ਤੋਂ ਅਧਿਆਪਕਾ ਦਾ ਪ੍ਰਦਰਸ਼ਨ ਤਪਦੀ ਧੁੱਪ ਦੇ ਵਿੱਚ PSEB ਦੇ ਦਫ਼ਤਰ ਬਾਹਰ ਜਾਰੀ ਹੈ | ਜਿਸ ਨੂੰ ਲੈਕੇ ਅੱਜ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਚੰਡੀਗੜ੍ਹ ਪੰਜਾਬ ਭਵਨ ਵਿਖੇ ਚੱਲ ਹੋਈ ਹੈ ਜੋ ਕਿ ਖਤਮ ਹੋ ਚੁੱਕੀ ਹੈ ਸੂਤਰਾਂ ਮੁਤਾਬਿਕ ਇਹ ਮੀਟਿੰਗ ਵੀ ਬੇਸਿੱਟਾ ਰਹੀ ਹੈ |ਮੀਟਿੰਗ ਵਿਚ ਕੱਚੇ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਕੋਈ ਹੱਲ ਨਹੀਂ ਨਿਕਲ ਸੱਕਿਆ। ਜਾਣਕਾਰੀ ਅਨੁਸਾਰ ਆਗੂਆਂ ਦੀ ਅਗਲੀ ਦੂਜੀ ਮੀਟਿੰਗ ਮਿੰਨੀ ਸੈਕਟਰੀਏਟ ਵਿਖੇ ਸਕੱਤਰ ਸਕੂਲ ਸਿੱਖਿਆ ਨਾਲ ਜਲਦ ਸ਼ੁਰੂ ਹੋ ਰਹੀ ਹੈ।