ਫਿਰੋਜ਼ਪੁਰ ਅੰਦਰ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹੁਣ ਤਾਂ ਹਾਲਾਤ ਇਹ ਬਣ ਚੁੱਕੇ ਹਨ। ਕਿ ਲੋਕ ਚੋਰਾਂ ਦੇ ਖਿਲਾਫ਼ ਵੀ ਨਹੀਂ ਬੋਲ ਸਕਦੇ ਕਿਉਂਕਿ ਹੁਣ ਜੋ ਵੀ ਚੋਰਾਂ ਦੇ ਖਿਲਾਫ ਬੋਲਦਾ ਚੋਰ ਉਸੇ ਨੂੰ ਨਿਸ਼ਾਨਾ ਬਣਾ ਰਹੇ ਹਨ।
ਅਜਿਹੀ ਹੀ ਇੱਕ ਅਨੋਖੀ ਘਟਨਾ ਫਿਰੋਜ਼ਪੁਰ ਦੀ ਧਵਨ ਕਲੌਨੀ ਵਿੱਚ ਵਾਪਰੀ ਹੈ। ਜਿਥੇ ਚੋਰਾਂ ਨੇ ਇੱਕ ਨਵੀਂ ਤਿਆਰ ਹੋ ਰਹੀ ਕੋਠੀ ਨੂੰ ਨਿਸ਼ਾਨਾ ਬਣਾਇਆ ਹੈ। ਜਿਥੇ ਚੋਰ ਦੇਰ ਰਾਤ ਅੰਦਰ ਦਾਖਲ ਹੋਏ ਅਤੇ ਸਮਾਨ ਚੋਰੀ ਕਰ ਫਰਾਰ ਹੋ ਗਏ ਹਨ।
ਜਾਣਕਾਰੀ ਦਿੰਦਿਆਂ ਮਕਾਨ ਮਾਲਕ ਰਮੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਬੀਤੀ ਰਾਤ ਚੋਰ ਛੱਤ ਰਾਹੀਂ ਉਸਦੇ ਮਕਾਨ ਅੰਦਰ ਦਾਖਲ ਹੋਏ ਸਨ। ਜਿਥੋਂ ਉਹ ਏ ਸੀ ਦੀਆਂ ਪਾਇਪਾ ਅਤੇ ਮਿਸਤਰੀਆਂ ਦੇ ਕਟਰ ਅਤੇ ਹੋਰ ਵੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਹਨ।
ਮਕਾਨ ਮਾਲਕ ਨੇ ਦੱਸਿਆ ਕਿ ਉਸਦਾ 16 ਤੋਂ 17 ਹਜਾਰ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਇਸਦੇ ਨਾਲ ਹੀ ਉਸਨੇ ਹੈਰਾਨ ਕਰ ਦੇਣ ਵਾਲੀ ਗੱਲ ਆਖੀ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਗੁਆਂਢ ਵਿੱਚ ਚੋਰ ਝਾੜੂ ਚੋਰੀ ਕਰਕੇ ਲੈ ਗਏ ਸਨ।
ਜਿਸ ਦੌਰਾਨ ਉਸਨੇ ਚੋਰਾਂ ਖਿਲਾਫ ਸਖਤ ਕਾਰਵਾਈ ਕਰਨ ਅਤੇ ਗੋਲੀ ਮਾਰਨ ਦੀ ਗੱਲ ਆਖੀ ਸੀ। ਉਸਨੂੰ ਜਾਪਦਾ ਹੈ। ਕਿ ਉਸੇ ਗੱਲ ਦਾ ਚੋਰਾਂ ਨੇ ਉਸ ਕੋਲੋਂ ਬਦਲਾ ਲਿਆ ਹੈ। ਜੋ ਉਸਦਾ ਸਮਾਨ ਚੋਰੀ ਕਰਕੇ ਲੈ ਗਏ ਹਨ। ਉਸਨੇ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਗਿਰਫ਼ਤਾਰ ਕੀਤਾ ਜਾਵੇ।