ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਕਸਰ ਹੀ ਆਪਣੀਆਂ ਨਵੀਆਂ ਕਾਢਾਂ ਕਰਕੇ ਜਾਣੀ ਜਾਂਦੀ ਹੈ ਅਤੇ ਹੁਣ ਯੂਨੀਵਰਸਿਟੀ ਦੇ ਸੰਚਾਰ ਵਿਭਾਗ ਵੱਲੋਂ ਵਿਸ਼ੇਸ਼ ਤੌਰ ਤੇ ਕਿਸਾਨਾਂ ਲਈ ਇਕ ਲੁੱਡੋ ਤਿਆਰ ਕੀਤੀ ਗਈ ਹੈ। ਇਸ ਲੁੱਡੋ ਤੇ ਵਿੱਚ ਸੱਪ ਸੀੜੀ ਦੀ ਗੇਮ ਹੈ। ਜਿਸ ਨਾਲ ਕਿਸਾਨਾਂ ਨੂੰ ਖੇਤੀ ਵਿਚ ਕਾਫੀ ਮਦਦ ਮਿਲੇਗੀ ਝੋਨੇ ਅਤੇ ਨਰਮੇ ਦੇ ਸੀਜ਼ਨ ਨੂੰ ਵੇਖਦਿਆਂ ਇਸ ਨੂੰ ਤਿਆਰ ਕੀਤਾ ਗਿਆ ਹੈ। ਇਸ ਲੁੱਡੋ ਦੀ ਡਿਮਾਂਡ ਹੁਣ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਹੋਣ ਲੱਗੀ ਹੈ। ਗੁਆਂਢੀ ਮੁਲਕ ਬੰਗਲਾਦੇਸ਼ ਨੇਪਾਲ ਆਦਿ ਤੋਂ ਪੀਏਯੂ ਨੂੰ ਇਸ ਲੁੱਡੋ ਨੂੰ ਹਿੰਦੀ ਵਿੱਚ ਕਨਵਰਟ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਲੁੱਡੋ ਰਹੀ ਕਿਸਾਨ ਨਰਮੇ ਵਿੱਚ ਅਤੇ ਝੋਨੇ ਵਿੱਚ ਹੋਣ ਵਾਲੇ ਫਾਇਦੇ ਅਤੇ ਨੁਕਸਾਨ ਨੂੰ ਚੰਗੀ ਤਰ੍ਹਾਂ ਜਾਣ ਸਕਣਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਸੰਚਾਰ ਵਿਭਾਗ ਦੇ ਪ੍ਰੋਫ਼ੈਸਰ ਡਾ ਅਨਿਲ ਸ਼ਰਮਾ ਨੇ ਦੱਸਿਆ ਕਿ ਇਸ ਨੂੰ ਵਿਸ਼ੇਸ਼ ਤੌਰ ਤੇ ਕਿਸਾਨਾਂ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇਕ ਤਰ੍ਹਾਂ ਦਾ ਖੇਤੀ ਵਿਗਿਆਨ ਹੈ। ਜਿਸ ਨੂੰ ਸਰਲ ਭਾਸ਼ਾ ਵਿੱਚ ਕਿਸਾਨਾਂ ਤਕ ਪਹੁੰਚਾਇਆ ਜਾਵੇਗਾ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਵੀ ਖੇਤੀ ਨੂੰ ਮਨੋਰੰਜਕ ਤਰੀਕੇ ਦੇ ਨਾਲ ਸਿੱਖ ਸਕੇਗੀ।
ਉਨ੍ਹਾਂ ਕਿਹਾ ਕਿ ਇਸ ਸਬਸਿਡੀ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਜ਼ਿਕਰ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦੱਸੀਆਂ ਗਈਆਂ ਹਦਾਇਤਾਂ ਮੁਤਾਬਕ ਜੇਕਰ ਚੱਲਣਗੇ ਤਾਂ ਪੌੜੀਆਂ ਚੜ੍ਹਨਗੇ ਅਤੇ ਜੇਕਰ ਨਹੀਂ ਚੱਲਣਗੇ ਤਾਂ ਉਨ੍ਹਾਂ ਨੂੰ ਸੱਪ ਡੱਸ ਲਵੇਗਾ ਅਤੇ ਉਹ ਖੇਤੀ ਵਿੱਚ ਵਿਕਾਸ ਕਰਨ ਦੀ ਥਾਂ ਹੇਠਾਂ ਡਿੱਗ ਜਾਣਗੇ। ਡਾ ਅਨਿਲ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਇਸ ਦੀਆਂ 300 ਸੈੱਟ ਬਣਾਏ ਗਏ ਨੇ ਜੋ ਕਿ 55 ਰੁਪਏ ਚ ਉਪਲੱਬਧ ਹੈ ਉਹ ਇਸ ਨੂੰ ਹਿੰਦੀ ਵਿੱਚ ਵੀ ਬਣਾ ਰਹੇ ਨੇ ਕਿਉਂਕਿ ਨੇਪਾਲ ਬੰਗਲਾਦੇਸ਼ ਦੇ ਨਾਲ ਦੇਸ਼ ਦੇ ਵੀ ਵੱਖ ਵੱਖ ਹਿੱਸਿਆਂ ਤੋਂ ਇਸ ਦੀ ਡਿਮਾਂਡ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਤੱਕ ਪਹੁੰਚਾਉਣ ਲਈ ਇਸ ਨੂੰ ਸੋਸ਼ਲ ਮੀਡੀਆ ਤੇ ਵੀ ਫੈਲਾਇਆ ਗਿਆ ਹੈ ਅਤੇ ਉਹ ਉਥੋਂ ਮੁਫਤ ਵਿਚ ਇਸ ਦਾ ਪ੍ਰਿੰਟ ਕੱਢ ਕੇ ਆਸਾਨੀ ਨਾਲ ਇਸ ਦੀ ਵਰਤੋਂ ਕਰ ਸਕਦੇ ਹਨ।