ਕੋਰੋਨਾ ਮਹਾਮਾਰੀ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਯੂਨੀਵਰਸਿਟੀਆਂ ਖੋਲ੍ਹਣ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ।
ਪੰਜਾਬ ਸਰਕਾਰ ਅਨੁਸਾਰ ਯੂਨੀਵਰਸਿਟੀਆਂ ਅਤੇ ਸਕਿਲ ਡਿਵੈਲਪਮੈਂਟ ਸੈਂਟਰ ਵੀ ਘੱਟੋ -ਘੱਟ ਵਿਦਿਆਰਥੀਆਂ ਖੁੱਲ੍ਹ ਸਕਣਗੇ ਪਰ ਇਸ ਦੇ ਲਈ ਵਿਦਿਆਰਥੀਆਂ ਅਤੇ ਸਟਾਫ਼ ਨੂੰ ਕੋਰੋਨਾ ਵੈਕਸੀਨ ਦਾ ਪਹਿਲੀ ਡੋਜ਼ ਲੱਗਣੀ ਲਾਜ਼ਮੀ ਹੋਵੇਗੀ |
ਇਸ ਦੇ ਨਾਲ ਹੀ 1 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਬਾਰਾਂ, ਪੱਬਾਂ ਅਤੇ ਆਹੱਟਿਆਂ ਨੂੰ 50% ਸਮਰੱਥਾ ਨਾਲ ਖੋਲ੍ਹਣ ਸਮੇਤ ਕੁਝ ਹੋਰ ਢਿੱਲ ਦੇ ਨਾਲ ਕੋਵਿਡ ਪਾਬੰਦੀਆਂ ਨੂੰ 10 ਜੁਲਾਈ ਤੱਕ ਵਧਾਉਣ ਦੇ ਆਦੇਸ਼ ਦਿੱਤੇ ਹਨ।