ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਮੁੜ ਸੱਤਾ ਵਿਚ ਆਉਂਦੀ ਨਜ਼ਰ ਆ ਰਹੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਤ੍ਰਿਣਮੂਲ ਕਾਂਗਰਸ 200 ਸੀਟਾਂ ਅੱਗੇ ਲੰਘ ਗਈ ਹੈ ਜਦ ਕਿ ਭਾਜਪਾ 100 ਦੇ ਅੰਕੜੇ ਦੇ ਨੇੜੇ ਹੈ। ਸ਼ੁਰੂ ਵਿਚ ਬੀਜੇਪੀ ਸਖਤ ਟੱਕਰ ਦੇ ਰਹੀ ਸੀ ਪਰ ਹੌਲੀ ਹੌਲੀ ਮਮਤਾ ਦੀ ਟੀਐਮਸੀ ਬਾਜ਼ੀ ਮਾਰਦੀ ਨਜ਼ਰ ਆ ਰਹੀ ਹੈ। ਇਸ ਵਾਰ ਖੱਬੇ ਪੱਖੀਆਂ ਤੇ ਕਾਂਗਰਸ ਦੇ ਗੱਠਜੋੜ ਨੂੰ ਸਿਰਫ 2 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ।
ਦੱਸ ਦਈਏ ਕਿ ਪੱਛਮੀ ਬੰਗਾਲ ਵਿਚ 8 ਪੜਾਵਾਂ ਵਿੱਚ 294 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਈਆਂ ਸਨ। ਬੰਗਾਲ ਵਿੱਚ ਵੋਟਿੰਗ ਦਾ ਪਹਿਲਾ ਪੜਾਅ 27 ਮਾਰਚ ਨੂੰ ਹੋਇਆ ਸੀ। ਉਸ ਤੋਂ ਬਾਅਦ 1, 6, 10, 17, 22 ਤੇ 26 ਅਪ੍ਰੈਲ ਨੂੰ ਵੋਟ ਪਈਆਂ ਸਨ। ਅੱਜ 2 ਮਈ ਨੂੰ ਵੋਟਾਂ ਦੀ ਗਿਣਤੀ ਜਾਰੀ ਹੈ।
ਸ਼ੁਰੂਆਤੀ ਰੁਝਾਨਾਂ ਵਿੱਚ ਤ੍ਰਿਣਮੂਲ ਕਾਂਗਰਸ 200 ਸੀਟਾਂ ਤੋਂ ਅੱਗੇ ਲੰਘ ਰਹੀ ਹੈ ਜਦ ਕਿ ਭਾਜਪਾ 100 ਦੇ ਅੰਕੜੇ ਦੇ ਨੇੜੇ ਹੈ। ਸ਼ੁਰੂ ਵਿਚ ਬੀਜੇਪੀ ਸਖਤ ਟੱਕਰ ਦੇ ਰਹੀ ਹੈ ਪਰ ਹੌਲੀ ਹੌਲੀ ਮਮਤਾ ਦੀ ਟੀਐਮਸੀ ਬਾਜ਼ੀ ਮਾਰਦੀ ਨਜ਼ਰ ਆ ਰਹੀ ਹੈ।