ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਇਕ ਵੱਡਾ ਸੰਕਟ ਹੈ। ਇਸ ਦਾ ਹੱਲ ਕਰਨਾ ਪੀ.ਐੱਮ. ਦੀ ਜ਼ਿੰਮੇਦਾਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਜਵਾਬ ਮੰਗ ਰਿਹਾ ਹੈ, ਬਹਾਨੇ ਬਣਾਉਣਾ ਬੰਦ ਕਰੋ।
ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਦੇਸ਼ ਵਿੱਚ ਸਾਜ਼ਿਸ਼ ਦੇ ਤਹਿਤ ਨਫ਼ਰਤ ਫੈਲਾਉਣ ਦਾ ਕੰਮ ਹੋ ਰਿਹਾ ਹੈ ਅਤੇ ਆਉਣ ਵਾਲੇ ਵਿਧਾਨ ਸਭਾ ਚੋਣ ਵਿੱਚ ਇਸ ਨਫ਼ਰਤ ਨੂੰ ਹਰਾਉਣ ਦਾ ਸਹੀ ਮੌਕਾ ਹੈ। ਗਾਂਧੀ ਨੇ ਟਵੀਟ ਕੀਤਾ, ”ਨਫ਼ਤਰ ਨੂੰ ਹਰਾਉਣ ਦਾ ਸਹੀ ਮੌਕਾ ਹੈ।” ਇਸ ਦੇ ਨਾਲ ਹੀ ਉਨ੍ਹਾਂ ਨੇ ਚੋਣ 2022 ਨੂੰ ਹੈਸ਼ਟੈਗ ਕੀਤਾ ਹੈ।
ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਟਵੀਟ ਕਰ ਕਿਹਾ, ”ਭਾਜਪਾਈ ਏਜੰਡਾ ਦੇਸ਼ ਦੀ ਖੁਸ਼ਹਾਲੀ ‘ਚ ਨਫ਼ਰਤ ਦਾ ਜ਼ਹਿਰ ਘੋਲ ਰਿਹਾ ਹੈ, ਭਾਜਪਾ ਆਪਣੇ ਰਾਜਨੀਤਕ ਲਾਭ ਲਈ ਦੇਸ਼ ਨੂੰ ਨਫ਼ਰਤ ਅਤੇ ਹਿੰਸਾ ਵੱਲ ਧੱਕ ਰਿਹਾ ਹੈ।”