ਵੀਰਵਾਰ, ਫਰਵਰੀ 19, 2026 10:25 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਬੰਦ ਪੋਲ ਪਲਾਜ਼ੇ ਵਾਲਿਆਂ ਦੀਆਂ ਨਿਕਲੀਆਂ ਚੀਕਾਂ, ਸਰਕਾਰ ਕੋਲ ਰੱਖੀ ਖਾਸ ਮੰਗ

by propunjabtv
ਅਪ੍ਰੈਲ 8, 2021
in ਦੇਸ਼
0

ਪੰਜਾਬ ‘ਚ ਟੋਲ ਪਲਾਜ਼ੇ ਚਲਾ ਰਹੀਆਂ ਦੋ ਕੰਪਨੀਆਂ ਨੇ ਸੂਬਾ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਿਸਾਨ ਅੰਦੋਲਨ ਕਾਰਨ ਮਹੀਨਿਆਂ ਤੋਂ ਬੰਦ ਪਏ ਟੋਲ ਪਲਾਜ਼ਿਆਂ ਕਾਰਨ ਕੰਪਨੀਆਂ ਨੂੰ ਜੋ ਵਿੱਤੀ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਲਈ ਜਾਂ ਤਾਂ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਜੇ ਮੁਆਵਜ਼ਾ ਦੇਣਾ ਸੰਭਵ ਨਹੀਂ ਤਾਂ ਉਨ੍ਹਾਂ ਨੂੰ ਆਮਦਨੀ ਘਾਟਾ ਕਰਜ਼ਾ (ਰੈਵੇਨਿਊ ਸ਼ੌਰਟਫਾਲ ਲੋਨ) ਦਿੱਤਾ ਜਾਵੇ | ਕੰਪਨੀ ਰੋਹਨ ਰਾਜਦੀਪ ਟੋਲਵੇਜ਼ ਲਿਮਟਿਡ ਤੇ ਐਟਲਾਂਟਾ ਰੋਪੜ ਟੋਲਵੇਜ਼ ਪ੍ਰਾਈਵੇਟ ਲਿਮਟਿਡ ਨੇ ਪੰਜਾਬ ਲੋਕ ਨਿਰਮਾਣ ਵਿਭਾਗ ਨੂੰ ਲਿਖੇ ਤਾਜ਼ਾ ਪੱਤਰਾਂ ‘ਚ ਕਿਹਾ ਹੈ ਕਿ ਪਿਛਲੇ 6 ਮਹੀਨਿਆਂ ਤੋਂ ਕਿਸਾਨ ਯੂਨੀਅਨਾਂ ਵਲੋਂ ਟੋਲ ਵਸੂਲੀ ‘ਤੇ ਲਾਈ ਗਈ ਰੋਕ, ਰਾਜ ਦਾ ਵਿਸ਼ਾ (ਸਟੇਟ ਇਸ਼ੂ) ਹੈ ਤੇ ਇਨ੍ਹਾਂ ਰੋਕਾਂ ਕਾਰਨ ਕੰਪਨੀਆਂ ਤੋਂ ਆਪਣੇ ਬੈਂਕ ਕਰਜ਼ੇ ਨਹੀਂ ਚੁਕਾਏ ਜਾ ਰਹੇ ਤੇ ਬੈਂਕਾਂ ਵਲੋਂ ਸਾਨੂੰ ਕਰਜ਼ਿਆਂ ਦੀ ਅਦਾਇਗੀ ਲਈ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ | ਪੱਤਰਾਂ ‘ਚ ਕੰਪਨੀਆਂ ਨੇ ਵਿਸ਼ੇਸ਼ ਤੌਰ ‘ਤੇ ਬਲਾਚੌਰ-ਹੁਸ਼ਿਆਰਪੁਰ-ਦਸੂਹਾ ਸੜਕ, ਪਟਿਆਲਾ-ਸਮਾਣਾ-ਪਾਤੜਾਂ ਸੜਕ, ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ-ਊਨਾ ਸੜਕ, ਦਾਖਾ-ਰਾਏਕੋਟ-ਬਰਨਾਲਾ ਸੜਕ, ਮੋਰਿੰਡਾ-ਕੁਰਾਲੀ-ਸਿਸਵਾਂ ਸੜਕ, ਜਗਰਾਉਂ-ਨਕੋਦਰ ਸੜਕ, ਰੋਪੜ-ਚਮਕੌਰ ਸਾਹਿਬ-ਨੀਲੋਂ ਦੋਰਾਹਾ ਸੜਕ ‘ਤੇ ਸਥਿਤ ਟੋਲ ਪਲਾਜ਼ਿਆਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਵਿੱਤੀ ਘਾਟੇ ਦੇ ਬਾਵਜੂਦ ਉਨ੍ਹਾਂ ਵਲੋਂ ਸੜਕਾਂ ਦਾ ਰੱਖ-ਰਖਾਵ ਕੀਤਾ ਜਾ ਰਿਹਾ ਹੈ, ਪ੍ਰੰਤੂ ਟੋਲ ਵਸੂਲੀ ਤੋਂ ਪਏ ਘਾਟੇ ਕਾਰਨ ਦਾਖਾ-ਰਾਏਕੋਟ- ਬਰਨਾਲਾ ਤੇ ਮੋਰਿੰਡਾ-ਕੁਰਾਲੀ-ਸਿਸਵਾਂ ਦੀ ਮੁਰੰਮਤ ਦਾ ਵੱਡਾ ਕੰਮ ਆਰੰਭ ਨਹੀਂ ਹੋ ਸਕਿਆ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਇਸ ਕੰਮ ਲਈ ਸਮੇਂ ‘ਚ ਵਾਧਾ ਮਿਲਣਾ ਚਾਹੀਦਾ ਹੈ | ਇਸ ਦੇ ਨਾਲ ਹੀ ਕੰਪਨੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਵਿੱਤੀ ਘਾਟੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਤੇ ਪੁਲਿਸ ਦੀ ਮਦਦ ਨਾਲ ਟੋਲ ਵਸੂਲੀ ਸ਼ੁਰੂ ਕਰਵਾਈ ਜਾਵੇ |

ਪੱਤਰ ‘ਚ ਇਕ ਕੰਪਨੀ ਨੇ ਲੋਕ ਨਿਰਮਾਣ ਵਿਭਾਗ ਦੇ ਚੀਫ਼ ਇੰਜੀਨੀਅਰ ਨੂੰ ਇਹ ਵੀ ਦੱਸਿਆ ਕਿ ਉਪਰੋਕਤ ਮਸਲੇ ਨੂੰ ਲੈ ਕੇ ਲੰਘੀ 4 ਮਾਰਚ ਨੂੰ ਉਨ੍ਹਾਂ ਦੀ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਤੇ ਮਹਿਕਮੇ ਦੇ ਅਧਿਕਾਰੀਆਂ ਨਾਲ ਬੈਠਕ ਹੋਈ ਸੀ, ਜਿਸ ਦੇ ਸਿੱਟੇ ਵਜੋਂ ਕੰਪਨੀਆਂ ਨੂੰ ਪਏ ਘਾਟੇ ਦੇ ਸਮੁੱਚੇ ਵੇਰਵੇ ਸਰਕਾਰ ਨੂੰ ਭੇਜੇ ਗਏ ਹਨ | ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਉਪਰੋਕਤ ਮਸਲੇ ਬਾਰੇ ਕੇਂਦਰ ਸਰਕਾਰ ਦੀ ਕੌਮੀ ਸ਼ਾਹਰਾਹ ਅਥਾਰਿਟੀ (ਐਨ. ਐਚ. ਏ. ਆਈ.) ਨੇ ਵੀ ਪਿਛਲੇ ਦਿਨੀਂ ਪੰਜਾਬ ਸਰਕਾਰ ਨੂੰ ਪੱਤਰ ਲਿਖਦਿਆਂ ਕਿਹਾ ਸੀ ਕਿ ਪੰਜਾਬ ਦੇ ਟੋਲ ਪਲਾਜ਼ੇ ਬੰਦ ਹੋਣ ਕਾਰਨ ਕੰਪਨੀਆਂ ਨੂੰ ਲਗਪਗ 500 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ, ਜਿਸ ਦੀ ਭਰਪਾਈ ਕੇਂਦਰ ਨੂੰ ਕਰਨੀ ਪਵੇਗੀ | ਪੱਤਰ ‘ਚ ਇਹ ਵੀ ਕਿਹਾ ਗਿਆ ਸੀ ਕਿ ਜੇ ਰਾਜ ਸਰਕਾਰ ਨੇ ਟੋਲ ਪਲਾਜ਼ੇ ਨਾ ਖੁਲ੍ਹਵਾਏ ਤਾਂ ਇਸ ਦਾ ਅਸਰ ਪੰਜਾਬ ਦੇ ਆਗਾਮੀ ਸ਼ਾਹਰਾਹ ਪ੍ਰਾਜੈਕਟਾਂ ‘ਤੇ ਪਵੇਗਾ |

Tags: economic crisispunjab govttoll plazas
Share198Tweet124Share50

Related Posts

CA ਨੇ ਗਰਭਵਤੀ ਬੈਂਕਰ ਪਤਨੀ ਦਾ ਕੀਤਾ ਕਤਲ

ਫਰਵਰੀ 18, 2026

ਮੋਦੀ-ਮੈਕਰੋਨ ਗੱਲਬਾਤ ਤੋਂ ਬਾਅਦ ਭਾਰਤ-ਫਰਾਂਸ ਸਬੰਧਾਂ ਨੂੰ ਵਿਸ਼ੇਸ਼ ਗਲੋਬਲ ਰਣਨੀਤਕ ਭਾਈਵਾਲੀ ਵਿੱਚ ਕੀਤਾ ਗਿਆ ਉੱਚਾ

ਫਰਵਰੀ 18, 2026

ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਵਿਗੜੇਗਾ ਮੌਸਮ, ਵਿਭਾਗ ਨੇ ਜਾਰੀ ਕੀਤਾ ਅਲਰਟ

ਫਰਵਰੀ 18, 2026

ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਲਈ ਮੁੰਬਈ ਪਹੁੰਚੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਜਾਣੋ ਕਿਸ ਮੁੱਦੇ ਤੇ ਹੋਈ ਅਹਿਮ ਚਰਚਾ

ਫਰਵਰੀ 17, 2026

ਪਹਿਲਗਾਮ ਅੱਤਵਾਦੀ ਹਮਲੇ ਦੇ ਮਹੀਨਿਆਂ ਬਾਅਦ ਦੁਬਾਰਾ ਖੁੱਲ੍ਹਣਗੇ ਜੰਮੂ-ਕਸ਼ਮੀਰ ਦੇ ਇਹ 14 ਸੈਰ-ਸਪਾਟਾ ਸਥਾਨ

ਫਰਵਰੀ 17, 2026

ਇਸ ਤਾਰੀਕ ਨੂੰ ਖੁੱਲ੍ਹਣਗੇ ਕੇਦਾਰਨਾਥ ਮੰਦਰ ਦੇ ਕਪਾਟ, ਮਹਾਸ਼ਿਵਰਾਤਰੀ ਦੇ ਸ਼ੁਭ ਮੌਕੇ ਕੀਤਾ ਗਿਆ ਐਲਾਨ

ਫਰਵਰੀ 15, 2026
Load More

Recent News

SGPC ‘ਚ ਵੱਧ ਰਹੇ ਭ੍ਰਿਸ਼ਟਾਚਾਰ ਪਿੱਛੇ ਬਾਦਲ ਪਰਿਵਾਰ ਹੈ – ਗਿਆਨੀ ਰਘਬੀਰ ਸਿੰਘ

ਫਰਵਰੀ 18, 2026

CA ਨੇ ਗਰਭਵਤੀ ਬੈਂਕਰ ਪਤਨੀ ਦਾ ਕੀਤਾ ਕਤਲ

ਫਰਵਰੀ 18, 2026

ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲਾ ਬੌਬੀ ਕਬੂਤਰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਫਰਵਰੀ 18, 2026

ਮੋਦੀ-ਮੈਕਰੋਨ ਗੱਲਬਾਤ ਤੋਂ ਬਾਅਦ ਭਾਰਤ-ਫਰਾਂਸ ਸਬੰਧਾਂ ਨੂੰ ਵਿਸ਼ੇਸ਼ ਗਲੋਬਲ ਰਣਨੀਤਕ ਭਾਈਵਾਲੀ ਵਿੱਚ ਕੀਤਾ ਗਿਆ ਉੱਚਾ

ਫਰਵਰੀ 18, 2026

ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਵਿਗੜੇਗਾ ਮੌਸਮ, ਵਿਭਾਗ ਨੇ ਜਾਰੀ ਕੀਤਾ ਅਲਰਟ

ਫਰਵਰੀ 18, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.