ਸਾਗਰ ਹੱਤਿਆਕਾਂਡ ਮਾਮਲੇ ਵਿਚ ਫਸੇ ਉਲੰਪਿਅਨ ਪਹਿਲਵਾਨ ਸੁਸ਼ੀਲ ਕੁਮਾਰ ਦੀਆਂ ਮੁਸ਼ਕਿਲਾਂ ਵੱਧਦੀਆਂ ਹੀ ਜਾ ਰਹੀਆਂ ਨੇ। ਸੁਸ਼ੀਲ ਕੁਮਾਰ ਨੂੰ ਉਤਰੀ ਰੇਲਵੇ ਵਲੋਂ ਉਸ ਖ਼ਿਲਾਫ਼ ਚੱਲ ਰਹੀ ਅਪਰਾਧਿਕ ਮਾਮਲੇ ਦੀ ਜਾਂਚ ਨੂੰ ਮੁੱਖ ਰੱਖਦੇ ਹੋਏ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਸੁਸ਼ੀਲ ਕੁਮਾਰ ਰੇਲਵੇ ‘ਚ ਡਿਪਟੀ ਚੀਫ਼ ਕਮਰਸ਼ੀਅਲ ਮੈਨੇਜਰ ਦੀ ਪੋਸਟ ‘ਤੇ ਤੈਨਾਤ ਸੀ।
ਛੱਤਰਸਾਲ ਸਟੇਡੀਅਮ ’ਚ 23 ਸਾਲ ਦੇ ਪਹਿਲਵਾਨ ਦੇ ਕਤਲ ’ਚ ਕਥਿਤ ਸ਼ਮੂਲੀਅਤ ਦੇ ਦੋਸ਼ ’ਚ ਕੁਮਾਰ ਤੇ ਉਸ ਦੇ ਸਾਥੀ ਅਜੇ ਨੂੰ ਦਿੱਲੀ ਪੁਲਸ ਨੇ ਮੁੰਡਕਾ ਤੋਂ ਇਕ ਦਿਨ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਹੈ। ਉਹ ਕਰੀਬ ਤਿੰਨ ਹਫ਼ਤੇ ਤੋਂ ਫ਼ਰਾਰ ਚਲ ਰਹੇ ਸਨ।
ਸੁਸ਼ੀਲ ਕੁਮਾਰ ॥ਨੂੰ ਪਦਮ ਸ਼੍ਰੀ, ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਅਤੇ ਅਰਜੁਨ ਪੁਰਸਕਾਰ ਮਿਿਲਆ ਹੈ। ਕੁਝ ਲੋਕ ਇਹ ਸਨਮਾਨ ਵਾਪਸ ਲੈਣ ਦੀ ਮੰਗ ਕਰ ਰਹੇ ਹਨ, ਕਿਉਂਕਿ ਸੁਸ਼ੀਲ ਨੂੰ ਕਤਲ ਕੇਸ ਦਾ ਦੋਸ਼ੀ ਐਲਾਨ ਕੀਤਾ ਗਿਆ ਹੈ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਖੇਡ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਤਕ ਕਿਸੇ ਨੂੰ ਅਦਾਲਤ ਤੋਂ ਦੋਸ਼ੀ ਠਹਿਰਾਇਆ ਨਹੀਂ ਜਾਂਦਾ ਉਦੋਂ ਤਕ ਪੁਰਸਕਾਰ ਵਾਪਸ ਨਹੀਂ ਲਿਆ ਜਾ ਸਕਦਾ।