ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਅਨੋਖੀ ਪਹਿਲ ਸ਼ੁਰੂ ਕੀਤੀ ਗਈ ਹੈ।ਦਰਅਸਲ ਉਹ ਸੂਬੇ ‘ਚ ਕੋਰੋਨਾ ਮਰੀਜ਼ਾਂ ਨੂੰ ਫਲਾਂ ਦੀ ਟੋਕਰੀ ਪਹੁੰਚਾ ਰਹੇ ਹਨ।ਇਸ ਟੋਕਰੀ ‘ਤੇ ਲਿਖਿਆ ਹੈ ‘ਗੈਟ ਵੈੱਲ ਸੂਨ” ਮਮਤਾ ਬੈਨਰਜੀ।ਇਸ ਤਰ੍ਹਾਂ ਦੀ ਫਿਲਹਾਲ 10 ਹਜ਼ਾਰ ਫਲਾਂ ਦੀਆਂ ਟੋਕਰੀਆਂ ਬਣਵਾਈਆਂ ਗਈਆਂ ਹਨ ਅਤੇ ਸਮੁੱਚੇ ਕੋਲਕਾਤਾ ਸ਼ਹਿਰ ‘ਚ ਇਨ੍ਹਾਂ ਨੂੰ ਭੇਜਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
‘ਗੈਟ ਵੈੱਲ ਸੂਨ” ਸੰਦੇਸ਼ ਦੇ ਨਾਲ ਫਲਾਂ ਦੀ ਟੋਕਰੀ ਲੈ ਜਾਣ ਦਾ ਜਿੰਮਾ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ।ਵਰਕਰ ਕੋਰੋਨਾ ਪੀੜਤਾਂ ਦੇ ਘਰ ਘਰ ਜਾ ਕੇ ਫਲਾਂ ਦੀ ਟੋਕਰੀ ਦੇ ਰਹੇ ਹਨ।ਜਿੱਥੇ ਜਿਆਦਾ ਸੰਕਰਮਣ ਹਨ ਉਥੇ ਬਿਲਡਿੰਗ ਜਾਂ ਘਰ ਦੇ ਬਾਹਰ ਫਲਾਂ ਦੀ ਟੋਕਰੀ ਰੱਖ ਕੇ ਘਰਵਾਲਿਆਂ ਨੂੰ ਫੋਨ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਇਸੇ ਹਫਤੇ ਕੋਰੋਨਾ ਅਤੇ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਨੇ ਐਲਾਨ ਕੀਤਾ ਹੈ।ਅਜਿਹੇ ‘ਚ ਸਾਰੇ ਬਾਜ਼ਾਰਾਂ ਨੂੰ ਸੈਨਿਟਾਈਜ਼ ਕੀਤਾ ਜਾਵੇਗਾ।ਮੁੱਖ ਸਕੱਤਰ ਨੇ ਕਿਹਾ ਕਿ ਅਸੀਂ ਸਾਰੇ ਚੈਂਬਰਸ ਅਤੇ ਮਾਰਕੀਟ ਕਮੇਟੀ ਤੋਂ ਬਜ਼ਾਰਾਂ ਨੂੰ ਸੈਨੇਟਾਈਜ਼ ਕਰਨ ਦੀ ਅਪੀਲ ਕਰਦੇ ਹਨ।