ਮੋਹਾਲੀ ਤੋਂ ਇੱਕ ਬੇਹੱਦ ਮੰਦਭਾਗੀ ਘਟਨਾ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਮੋਹਾਲੀ ਦਾ ਇੱਕ ਨੌਜਵਾਨ ਜੋ ਕਿ ਲੰਡਨ ਵਿੱਚ ਮਰਚੈਂਟ ਨੇਵੀ ‘ਚ ਤਾਇਨਾਤ ਸੀ।
ਦੱਸ ਦੇਈਏ ਕਿ ਨੌਜਵਾਨ ਵੱਲੋਂ ਦੇ ਲੰਡਨ ਨੇਵੀ ਦੇ ਇੱਕ ਜਹਾਜ਼ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਨੌਜਵਾਨ ਜਲ ਸੈਨਾ ਵਿੱਚ ਕੈਡਿਟ ਵਜੋਂ ਸ਼ਾਮਲ ਹੋਇਆ ਸੀ।
ਇਸ ਘਟਨਾ ‘ਤੇ ਮਰਚੈਂਟ ਨੇਵੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਜਵਾਨ ਨੇ ਜਹਾਜ਼ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਦੋਂ ਕਿ ਪਰਿਵਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਹੱਤਿਆ ਕਰ ਦਿੱਤੀ ਗਈ ਹੈ। ਕਿਉਂਕਿ ਜਿਸ ਦਿਨ ਖੁਦਕੁਸ਼ੀ ਬਾਰੇ ਗੱਲ ਕੀਤੀ ਜਾ ਰਹੀ ਹੈ ,ਉਸ ਦਿਨ, ਉਸਨੇ ਆਪਣੇ ਪੁੱਤਰ ਨਾਲ ਵੀਡੀਓ ਕਾਲ ‘ਤੇ ਗੱਲਬਾਤ ਕੀਤੀ ਅਤੇ ਉਸ ਸਮੇਂ ਉਹ ਬਿਲਕੁਲ ਠੀਕ ਲੱਗ ਰਿਹਾ ਸੀ।
ਮ੍ਰਿਤਕ ਦੀ ਪਛਾਣ ਬਲਰਾਜ ਸਿੰਘ ਵਜੋਂ ਹੋਈ ਹੈ। ਜਦੋਂ ਪਰਿਵਾਰ ਲਾਸ਼ ਲੈ ਕੇ ਮੋਹਾਲੀ ਪਹੁੰਚਿਆ ਤਾਂ ਉਨ੍ਹਾਂ ਨੇ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ, ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।