ਮਸ਼ਹੂਰ ਅਦਾਕਾਰ ਬਿਕਰਮਜੀਤ ਕੰਵਰਪਾਲ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ।ਬਿਕਰਮਜੀਤ ਕੰਵਰਪਾਲ ਕਰੋਨਾ ਵਾਇਰਸ ਤੋਂ ਪੀੜਤ ਸਨ ਤੇ ਕਰੋਨਾ ਤੋਂ ਆਪਣੀ ਜ਼ਿੰਦਗੀ ਨਾ ਜਿੱਤ ਸਕੇ ਤੇ ਉਨ੍ਹਾਂ ਦੀ ਜਾਨ ਚਲੀ ਗਈ। 52 ਸਾਲਾ ਬਿਕਰਮਜੀਤ ਸਿੰਘ ਸੈਨਾ ਤੋਂ ਰਿਟਾਇਰ ਸਨ ਅਤੇ ਸਾਲ 2003 ਤੋਂ ਮਨੋਰੰਜਨ ਜਗਤ ਨਾਲ ਜੁੜੇ ਸਨ। ਉਨ੍ਹਾਂ ਨੇ ਤਮਾਮ ਸੁਪਰਹਿੱਟ ਫ਼ਿਲਮਾਂ ਅਤੇ ਟੀਵੀ ਸ਼ੋਅ ਦੇ ਵਿਚ ਕੰਮ ਕੀਤਾ ਸੀ ਬਿਕਰਮਜੀਤ ਦੇ ਦੇਹਾਂਤ ਦੀ ਖ਼ਬਰ ਫ਼ਿਲਮ ਮੇਕਰ ਅਸ਼ੋਕ ਪੰਡਿਤ ਨੇ ਆਪਣੇ ਟਵਿੱਟਰ ਹੈਂਡਲ ਤੇ ਸਾਂਝੀ ਕੀਤੀ ਹੈ।
ਅਸ਼ੋਕ ਪੰਡਿਤ ਨੇ ਆਪਣੀ ਟਵੀਟ ਵਿੱਚ ਲਿਖਿਆ ਕਿ ਅੱਜ ਸਵੇਰੇ ਕੋਰੋਨਾ ਦੇ ਚਲਦੇ ਹੋਈ ਐਕਟਰ ਮੇਜਰ ਬਿਕਰਮਜੀਤ ਕੰਵਰਪਾਲ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਰਿਟਾਇਰਡ ਆਰਮੀ ਅਫ਼ਸਰ ਕੰਵਰਪਾਲ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਦੁੱਖ ਹੋਇਆ,ਰਿਟਾਇਰਡ ਆਰਮੀ ਅਫ਼ਸਰ ਕੰਵਰਪਾਲ ਨੇ ਬਹੁਤ ਸਾਰੀ ਫ਼ਿਲਮਾਂ ਅਤੇ ਟੀਵੀ ਸ਼ੋਅਜ਼ ਵਿਚ ਸਪੋਰਟਿੰਗ ਰੋਲਜ਼ ਕੀਤੇ ਹਨ। ਗੱਲ ਵੱਡੇ ਪਰਦੇ ਦੀ ਕਰੀਏ ਤਾਂ ਵਿਕਰਮਜੀਤ ਮਰਡਰ ਟੂ, ਡੇਂਜਰਸ ਇਸ਼ਕ, ਹੇ ਬੇਬੀ, ਹਾਈ ਜੈਕ, ਰਾਕੇਟ ਸਿੰਘ,ਜਬ ਤਕ ਹੈ ਜਾਨ ਅਤੇ ਦ ਗਾਜ਼ੀ ਅਟੈਕ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਸੀ।
ਦੱਸ ਦੇਈਏ ਕਿ ਐਕਟਿੰਗ ਵਿਚ ਕੰਮ ਕਰਨਾ ਬਿਕਰਮਜੀਤ ਦਾ ਸਪਨਾ ਸੀ ਇਸ ਦੇ ਲਈ ਸੈਨਾ ਦੇ ਵਿੱਚ ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ ਉਹ ਫ਼ਿਲਮ ਇੰਡਸਟਰੀ ‘ਚ ਆ ਗਏ ਸਨ।
ਦੱਸਣਯੋਗ ਹੈ ਕਿ ਬਿਕਰਮਜੀਤ ਕੰਵਰਪਾਲ ਨੇ ਇੰਡੀਅਨ ਆਰਮੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਸਾਲ 2003 ‘ਚ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ‘ਪੇਜ 3’, ‘ਰਾਕੇਟ ਸਿੰਘ ਸੇਲਸਮੈਨ ਆਫ ਦ ਈਅਰ’, ‘ਮਰਡਰ 2’, ‘2 ਸਟੇਟਸ’ ਅਤੇ ‘ਦ ਗਾਜੀ ਅਟੈਕ’ ਵਰਗੀਆਂ ਫ਼ਿਲਮਾਂ ‘ਚ ਅਭਿਨੈ ਕੀਤਾ। ਉਨ੍ਹਾਂ ਨੇ ‘ਸ਼ੌਰਿਆ’ ਅਤੇ ‘1971’ ਵਰਗੀਆਂ ਫ਼ਿਲਮਾਂ ‘ਚ ਫੌਜੀ ਅਧਿਕਾਰੀਆਂ ਦੀਆਂ ਭੂਮਿਕਾਵਾਂ ਨਿਭਾਈਆਂ। ਹਾਲ ਹੀ ‘ਚ ਉਹ ਡਿਜ਼ਨੀ ਹੌਟਸਟਾਰ ਵੈੱਬ ਸ਼ੋਅ ‘ਚ ਇੱਕ ਰਾਅ ਅਧਿਕਾਰੀ ਦੀ ਭੂਮਿਕਾ ‘ਚ ਨਜ਼ਰ ਆਏ ਸਨ।
ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ 1968 ‘ਚ ਪੈਦਾ ਹੋਏ ਬਿਕਰਮਜੀਤ ਕੰਵਰਪਾਲ ਭਾਰਤੀ ਸੈਨਿਕ ਅਧਿਕਾਰੀ ਦਵਾਰਕਨਾਥ ਕੰਵਰਪਾਲ ਦਾ ਪੁੱਤਰ ਸੀ, ਜਿਸ ਨੂੰ 1963 ‘ਚ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਬਿਕਰਮਜੀਤ ਸਾਲ 2002 ‘ਚ ਭਾਰਤੀ ਫੌਜ ‘ਚੋਂ ਮੇਜਰ ਵਜੋਂ ਸੇਵਾਮੁਕਤ ਹੋਏ ਸੀ। ਅਦਾਕਾਰ ਹੋਣਾ ਉਨ੍ਹਾਂ ਦਾ ਬਚਪਨ ਦਾ ਸੁਫ਼ਨਾ ਸੀ ਅਤੇ ਉਨ੍ਹਾਂ ਨੇ ਫੌਜ ਤੋਂ ਸੇਵਾਮੁਕਤ ਹੋ ਕੇ ਆਪਣਾ ਸੁਫ਼ਨਾ ਪੂਰਾ ਕੀਤਾ।
ਬਿਕਰਮਜੀਤ ਸਿੰਘ ਨੇ ‘ਦੀਆ ਔਰ ਬਾਤੀ ਹਮ’, ‘ਦਿਲ ਹੀ ਤੋਂ ਹੈ’, ‘ਤੇਨਾਲੀ ਰਾਮ’, ‘ਕ੍ਰਾਈਮ ਪੈਟਰੋਲ ਦਸਤਕ’, ‘ਸਿਆਸਤ’, ‘ਨੀਲੀ ਛੱਤਰੀਵਾਲੇ’, ‘ਮੇਰੀ ਮੈਂ ਰੰਗਵਾਲੀ’, ‘ਕਸਮ ਤੇਰੇ ਪਿਆਰ ਕੀ’ ਵਰਗੇ ਟੀ. ਵੀ. ਸ਼ੋਅਜ਼ ‘ਚ ਅਹਿਮ ਭੂਮਿਕਾ ਨਿਭਾਈ ਸੀ।