ਛੋਟੇ ਪਰਦੇ ਦੇ ਠਾਕੁਰ ਸੱਜਣ ਸਿੰਘ ਉਰਫ ਅਨੁਪਮ ਸ਼ਿਆਮ ਦਾ 63 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਉਸ ਦੇ ਸਰੀਰ ਦੇ ਕਈ ਹਿੱਸਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਹ ਮਸ਼ਹੂਰ ਟੀਵੀ ਸੀਰੀਅਲ ‘ਪ੍ਰਤਿਗਿਆ’ ਵਿੱਚ ਠਾਕੁਰ ਸੱਜਣ ਸਿੰਘ ਦਾ ਕਿਰਦਾਰ ਨਿਭਾਉਣ ਲਈ ਮਸ਼ਹੂਰ ਹੋਏ ਸਨ। ਅਨੁਪਮ ਸ਼ਿਆਮ ਪਿਛਲੇ ਸਾਲ ਤੋਂ ਗੁਰਦਿਆਂ ਦੀ ਬੀਮਾਰੀ ਨਾਲ ਜੂਝ ਰਹੇ ਸਨ।
ਅਸ਼ੋਕ ਪੰਡਿਤ ਨੇ ਸ਼ਰਧਾਂਜਲੀ ਭੇਟ ਕੀਤੀ
ਅਸ਼ੋਕ ਪੰਡਿਤ ਨੇ ਟਵੀਟ ਕੀਤਾ, ‘ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਬਜ਼ੁਰਗ ਅਦਾਕਾਰ ਅਨੁਪਮ ਸ਼ਿਆਮ ਦਾ ਕਈ ਅੰਗਾਂ ਦੇ ਫੇਲ੍ਹ ਹੋਣ ਕਾਰਨ ਦਿਹਾਂਤ ਹੋ ਗਿਆ ਹੈ। ਇਹ ਫਿਲਮ ਅਤੇ ਟੀਵੀ ਉਦਯੋਗ ਲਈ ਬਹੁਤ ਵੱਡਾ ਘਾਟਾ ਹੈ।
Sad to know about the demise of one of the finest actors & a great human being #AnupamShyam due to multiple organ failure .
My heartfelt condolences to his family .
A great loss to the film & tv industry .
ॐ शान्ति !
🙏 pic.twitter.com/ZvP7039iOS— Ashoke Pandit (@ashokepandit) August 8, 2021