ਦੇਸ਼ ‘ਚ ਵਧਦੀ ਮਹਿੰਗਾਈ ਨੂੰ ਲੈ ਕੇ ਕਾਂਗਰਸ, ਮੋਦੀ ਸਰਕਾਰ ‘ਤੇ ਲਗਾਤਾਰ ਨਿਸ਼ਾਨਾ ਸਾਧ ਰਹੀ ਹੈ।ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ।ਪ੍ਰਿਯੰਕਾ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ਵਾਅਦਾ ਕੀਤਾ ਗਿਆ ਸੀ ਕਿ ਹਵਾਈ ਚੱਪਲ ਵਾਲੇ ਜ਼ਹਾਜ ‘ਚ ਸਫਰ ਕਰਨਗੇ।
वादा किया था कि हवाई चप्पल वाले हवाई जहाज से सफर करेंगे।
लेकिन भाजपा सरकार ने पेट्रोल-डीजल के दाम इतने बढ़ा दिए कि अब हवाई चप्पल वालों और मध्यम वर्ग का सड़क पर सफर करना भी मुश्किल हो गया है।#भाजपा_लाई_महंगे_दिन pic.twitter.com/f4rVkxxOOW
— Priyanka Gandhi Vadra (@priyankagandhi) October 18, 2021
ਹੁਣ ਹਵਾਈ ਚੱਪਲ ਵਾਲਿਆਂ ਦਾ ਸੜਕ ‘ਤੇ ਚਲਣਾ ਮੁਸ਼ਕਿਲ ਹੋ ਗਿਆ ਹੈ।ਉਨ੍ਹਾਂ ਨੇ ਕਿਹਾ ਭਾਜਪਾ ਸਰਕਾਰ ਨੇ ਪੈਟਰੋਲ-ਡੀਜ਼ਲ ਦੇ ਭਾਅ ਇੰਨੇ ਵਧ ਗਏ ਹਨ ਕਿ ਹੁਣ ਹਵਾਈ ਚੱਪਲ ਵਾਲਿਆਂ ਅਤੇ ਮਿਡਲ ਵਰਗ ਦਾ ਸੜਕ ‘ਤੇ ਸਫਰ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ।ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ, ਟਵੀਟ ਕਰ ਕੇ ਖਾਦ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਵੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।
ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਐਨਪੀਕੇ ਖਾਦ ‘ਤੇ 275 ਰੁਪਏ ਅਤੇ ਐਨਪੀ ‘ਤੇ 70 ਰੁਪਏ ਵਧਾ ਦਿੱਤਾ।ਡੀਜ਼ਲ ਦੇ ਭਾਅ ਸਰਕਾਰ ਨੇ ਹਰ ਰੋਜ਼ ਵਧਾ ਕੇ 100 ਦੇ ਪਾਰ ਪਹੁੰਚਾ ਦਿੱਤਾ।ਭਾਜਪਾ ਰਾਜ ‘ਚ ਮਹਿੰਗਾਈ ਦਾ ਬੋਝ ਹੇਠਾਂ ਮਜ਼ਦੂਰ- ਕਿਸਾਨ ਦੱਬੇ ਹੋਏ ਹਨ।ਸਿਰਫ ਮੋਦੀ ਮਿੱਤਰ ਧਨਵਾਨ ਹੋ ਰਹੇ ਹਨ।ਦੱਸਣਯੋਗ ਹੈ ਕਿ ਦੇਸ਼ ਦੇ ਕਈ ਸ਼ਹਿਰਾਂ ‘ਚ ਤੇਲ 100 ਦੇ ਪਾਰ ਹੋ ਚੁੱਕਾ ਹੈ।