ਟਿੱਕਰੀ ਬਾਰਡਰ ਤੋਂ ਅੰਦੋਲਨ ਸਮੇਟ ਕੇ ਘਰ ਪਰਤ ਰਹੇ ਪੰਜਾਬ ਦੇ ਕਿਸਾਨਾਂ ਨਾਲ ਹਿਸਾਰ ਵਿੱਚ ਹਾਦਸਾ ਵਾਪਰ ਗਿਆ। ਇਹ ਹਾਦਸਾ ਅੱਜ (ਸ਼ਨੀਵਾਰ) ਸਵੇਰੇ ਕਰੀਬ 7 ਵਜੇ ਨੈਸ਼ਨਲ ਹਾਈਵੇਅ 9 ‘ਤੇ ਹਿਸਾਰ ‘ਚ ਵਾਪਰਿਆ। ਅੰਦੋਲਨ ਤੋਂ ਪਰਤ ਰਹੇ ਕਿਸਾਨਾਂ ਦੀ ਟਰਾਲੀ ਨੂੰ ਪਿੰਡ ਢੰਡੂਰ ਨੇੜੇ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ।
ਇਸ ਹਾਦਸੇ ‘ਚ ਪੰਜਾਬ ਦੇ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਕਿਸਾਨ ਸੁਖਵਿੰਦਰ ਦੀ ਮੌਤ ਹੋ ਗਈ, ਜਦਕਿ ਦੋ ਹੋਰ ਕਿਸਾਨ ਜ਼ਖਮੀ ਹੋ ਗਏ। ਪੁਲਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।
ਜਦੋਂ ਕਿਸਾਨਾਂ ਦਾ ਕਾਫ਼ਲਾ ਹਿਸਾਰ ਦੇ ਬਗਲਾ ਰੋਡ ਮੋੜ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ Pb22k8852 ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ।