ਰਾਹੁਲ ਗਾਂਧੀ ਅੱਜ ਵੀ ਮੰਤਰੀਆਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕਰ ਕੇ ਪੰਜਾਬ ਕਾਂਗਰਸ ਦੇ ਆਪਸੀ ਕਲੇਸ਼ ਨੂੰ ਨਬੇੜਨ ਦਾ ਯਤਨ ਕਰ ਰਹੇ ਹਨ। ਇਸੀ ਦੌਰਾਨ ਅੱਜ ਸ਼ਮਸ਼ੇਰ ਸਿੰਘ ਦੂਲੋ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਦੂਲੋ ਨੇ ਕਿਹਾ ਕਿ ਪਾਰਟੀ ਵਿਚ ਪੁਰਾਣੇ ਕਾਂਗਰਸੀਆਂ ਨੂੰ ਪਿੱਛੇ ਕਰ ਕੇ ਨਵਿਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕੁਝ ਦੱਲ ਬਦਲੂ ਲੋਕ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ, ਜਿਨ੍ਹਾਂ ਕਰ ਕੇ ਪਾਰਟੀ ਵਿਚ ਮਤਭੇਦ ਹੋ ਗਏ ਹਨ। ਦੂਲੋ ਨੇ ਮੰਗ ਕੀਤੀ ਕਿ ਪੁਰਾਣੇ ਕਾਂਗਰਸੀਆਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਸਕਾਲਰਸ਼ਿਪ ਦੇ ਘੁਟਾਲੇ ਅਤੇ ਜ਼ਹਿਰੀਲੀ ਸ਼ਰਾਬ ਦੇ ਮਸਲੇ ਦਾ ਕਸੂਰਵਾਰ ਪੰਜਾਬ ਸਰਕਾਰ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਕੋਈ ਵੀ ਗ਼ੈਰ ਕਾਨੂੰਨੀ ਕੰਮ ਸਰਕਾਰ ਦੀ ਸ਼ੈਅ ਤੋਂ ਬਿਨਾ ਨਹੀ ਹੋ ਸਕਦਾ ਹੈ।
ਦੂਲੋ ਨੇ ਕਿਹਾ ਕਿ ਜੋ ਵਾਅਦੇ ਪੂਰੇ ਨਹੀਂ ਹੋਏ ਉਹ ਪੂਰੇ ਹੋਣੇ ਚਾਹੀਦੇ ਹਨ। ਪੰਜਾਬ ਕਾਂਗਰਸ ਦੇ ਹਾਲਾਤ ਠੀਕ ਕਰਨ ਲਈ ਸਰਜੀਕਲ ਸਟ੍ਰਾਈ ਕਰਨੀ ਪਵੇਗੀ ਨਾਲ ਹੀ ਦੂਲੋ ਨੇ 4 ਸਾਲ ਬਾਅਦ ਸਰਕਾਰ ‘ਤੇ ਉਂਗਲ ਚੁੱਕਣ ਵਾਲੇ ਵਿਧਾਇਕਾਂ ‘ਤੇ ਵੀ ਸਵਾਲ ਚੁੱਕੇ, ਦੂਲੋ ਨੇ ਕਿਹਾ ਕਿ ਹੁਣ ਤੱਕ ਉਹ ਚੁੱਪ ਕਿਉਂ ਰਹੇ। ਜਿਵੇਂ ਅਸੀਂ ਹਰ ਮਸਲੇ ‘ਤੇ ਬੇਬਾਕ ਬੋਲਦੇ ਆਏ ਹਾਂ ਉਵੇਂ ਕਿਉਂ ਹੀਂ ਬੋਲੇ।