ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਥਮ ਨਹੀਂ ਰਿਹਾ। ਹੁਣ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਤੇ ਫੰਡ ਦੀ ਵੰਡ ਚ ਪੱਖਪਾਤ ਦੇ ਇਲਜ਼ਾਮ ਲਗਾਏ ਹਨ। ਰਾਜਾ ਵੜਿੰਗ ਨੇ ਕਿਹਾ ਕਿ ਮਨਪ੍ਰੀਤ ਬਾਦਲ ਸਿਰਫ਼ ਆਪਣੇ ਕਰੀਬੀਆਂ ਨੂੰ ਹੀ ਫੰਡ ਜਾਰੀ ਕਰ ਰਹੇ ਹਨ। ਰਾਜਾ ਵੜਿੰਗ ਦਾ ਇਲਜ਼ਾਮ ਹੈ ਕਿ ਮਨਪ੍ਰੀਤ ਬਾਦਲ ਆਪਣੇ ਕਿਸੇ ਰਿਸ਼ਤੇਦਰ ਦੇ ਭੋਗ ਸਮਾਗਮ ‘ਚ ਪਿੰਡ ਮਧੀਰ ਗਏ ਜੋ ਕਿ ਅਕਾਲੀ ਸੀ ਤੇ ਉਥੇ ਉਨ੍ਹਾਂ ਨੇ 30 ਲੱਖ ਦਾ ਫੰਡ ਜਾਰੀ ਕੀਤਾ ਪਰ ਰਾਜਾ ਵੜਿੰਗ ਨੇ ਇਹ ਫੰਡ ਜਾਰੀ ਕਰਨ ‘ਤੇ ਵਿਰੋਧ ਜਤਇਆ ਤੇ ਕਿਹਾ ਕਿ ਮੇਰੇ ਹਲਕੇ ‘ਚ 60 ਪੰਚਾਇਤਾਂ ਹਨ। ਇੱਥੇ ਗੰਦੇ ਪਾਣੀ ਦੇ ਤਲਾਬਾਂ ਨੂੰ ਸਾਫ਼ ਕਰਾਉਣ ਲਈ ਜੇ ਵਿੱਤ ਮੰਤਰੀ ਸਾਰੀਆਂ ਪੰਚਾਇਤਾਂ ਨੂੰ 30-30 ਲੱਖ ਦੇਣ ਤਾਂ ਵਧੀਆਂ ਕੰਮ ਹੋ ਜਾਵੇਗਾ ਸਿਰਫ਼ ਇੱਕ ਪਿੰਡ ਨੂੰ 30 ਲੱਖ ਦੇਣਾ ਠੀਕ ਨਹੀਂ ਹੈ।