ਹਰਿਆਣਾ ਦੇ ਰੋਹਤਕ ਸ਼ਹਿਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੋਂ ਦੀ ਏਕਤਾ ਕਲੋਨੀ ਵਿੱਚ ਬੁੱਧਵਾਰ ਸਵੇਰੇ ਕਰੀਬ 7 ਵਜੇ ਰਸੋਈ ਵਿੱਚ ਰੱਖੇ ਗੈਸ ਸਿਲੰਡਰ ਵਿੱਚ ਧਮਾਕਾ ਹੋ ਗਿਆ। ਧਮਾਕੇ ਨਾਲ ਨਾ ਸਿਰਫ ਪਰਿਵਾਰ ਦੇ ਚਾਰ ਮੈਂਬਰ ਝੁਲਸ ਗਏ, ਸਗੋਂ ਮਕਾਨ ਦੀ ਛੱਤ ਡਿੱਗਣ ਨਾਲ ਤਿੰਨ ਕਿਰਾਏਦਾਰ ਵੀ ਜ਼ਖਮੀ ਹੋ ਗਏ। ਸਾਰਿਆਂ ਨੂੰ ਪੀਜੀਆਈ ਦੇ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀਆਂ ਵਿਚ ਇਕ ਸਾਲ ਦਾ ਬੱਚਾ ਵੀ ਸ਼ਾਮਲ ਹੈ।
Haryana | A married couple & their 5 children were critically injured in a cylinder blast in Rohtak's Ekta Colony today morning; all family members admitted to a local hospital pic.twitter.com/O4YNxmq1kb
— ANI (@ANI) October 12, 2022
ਏਕਤਾ ਕਲੋਨੀ ਦਾ ਰਹਿਣ ਵਾਲਾ ਵਿਸ਼ਾਲ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਸਵੇਰੇ ਉਸਦੀ ਪਤਨੀ ਰਸੋਈ ਵਿੱਚ ਗਈ ਅਤੇ ਗੈਸ ਚਾਲੂ ਕਰ ਦਿੱਤੀ। ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ। ਜਲਦੀ ਹੀ ਸਿਲੰਡਰ ਧਮਾਕੇ ਨਾਲ ਫਟ ਗਿਆ। ਪਰਿਵਾਰ ‘ਚ ਮੌਜੂਦ ਵਿਸ਼ਾਲ (34), ਉਸ ਦੀ ਪਤਨੀ ਸ਼ਿਲਪਾ (30), ਬੇਟਾ ਰੇਹਾਨ (8) ਅਤੇ ਰਿਵਾਨ (1) ਬੁਰੀ ਤਰ੍ਹਾਂ ਨਾਲ ਝੁਲਸ ਗਏ। ਇਸ ਤੋਂ ਇਲਾਵਾ ਧਮਾਕੇ ‘ਚ ਮਕਾਨ ਦੀ ਛੱਤ ਡਿੱਗਣ ਕਾਰਨ ਕਿਰਾਏਦਾਰ 16 ਸਾਲਾ ਪ੍ਰੀਤੀ, 20 ਸਾਲਾ ਉਪਾਸਨਾ ਅਤੇ 18 ਸਾਲਾ ਪਾਰਥਿਵ ਜ਼ਖਮੀ ਹੋ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਘਰਾਂ ਤੋਂ ਬਾਹਰ ਆ ਗਏ।ਜ਼ਖ਼ਮੀਆਂ ਨੂੰ ਪੀਜੀਆਈ ਦਾਖ਼ਲ ਕਰਵਾਇਆ ਗਿਆ, ਜਿੱਥੇ ਝੁਲਸੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।