ਅੱਜਕਲ੍ਹ ਦੀ ਭੱਜਦੌੜ ਭਰੀ ਜ਼ਿੰਦਗੀ ‘ਚ ਸਰੀਰ ਨੂੰ ਸਿਹਤਮੰਦ ਰੱਖਣਾ ਕਿਸੇ ਚੈਲੇਂਜ ਤੋਂ ਘੱਟ ਨਹੀਂ ਹੈ।ਸਰੀਰ ਦਾ ਹਰ ਅੰਗ ਬਹੁਤ ਹੀ ਮਹੱਤਵਪੂਰਨ ਹੈ।ਜੇਕਰ ਸਰੀਰ ਦੇ ਇੱਕ ਅੰਗ ‘ਚ ਵੀ ਸਮੱਸਿਆ ਹੋ ਜਾਵੇ ਤਾਂ ਕਈ ਹੋਰ ਅੰਗਾਂ ‘ਤੇ ਵੀ ਪ੍ਰਭਾਵ ਪੈਂਦਾ ਹੈ।ਲੀਵਰ ਸਰੀਰ ‘ਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਣ ‘ਚ ਮੱਦਦ ਕਰਦਾ ਹੈ।ਇਹ ਕਈ ਮਿਨਰਲਸ ਅਤੇ ਆਇਰਨ ਨੂੰ ਸਟੋਰ ਕਰਕੇ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ।ਪਿੱਤ ਦੇ ਅੰਜਾਇਮ ਨੂੰ ਦੁਬਾਰਾ ਐਕਟਿਵ ਕਰਨ ‘ਚ ਵੀ ਲੀਵਰ ਸਹਾਇਤਾ ਕਰਦਾ ਹੈ।ਲੀਵਰ ਨੂੰ ਡਿਟਾਕਸ ਕਰਨਾ ਬਹੁਤ ਹੀ ਜ਼ਰੂਰੀ ਹੈ।ਤੁਸੀ ਲੀਵਰ ਨੂੰ ਡਿਟਾਕਸ ਕਰਨ ਲਈ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਸਕਦੇ ਹਾਂ।
ਤਾਂ ਆਓ ਜਾਣਦੇ ਹਾਂ ਉਨ੍ਹਾਂ ਦੇ ਬਾਰੇ ‘ਚ…
ਲੀਵਰ ਨੂੰ ਡਿਟਾਕਸ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਜਾਣਨ ਦੀ ਲੋੜ ਹੈ ਕਿ ਇਸ ਨੂੰ ਡਿਟਾਕਸ ਕਰਨ ਦੀ ਲੋੜ ਕਦੋਂ ਪੈਂਦੀ ਹੈ।ਇਨ੍ਹਾਂ ਲੱਛਣਾਂ ਦੇ ਦਿਸਣ ‘ਤੇ ਤੁਹਾਡੀ ਲੀਵਰ ਨੂੰ ਡਿਟਾਕਸੀਫਾਈ ਕਰਨ ਦੀ ਲੋੜ ਹੁੰਦੀ ਹੈ।
ਥੋੜ੍ਹਾ ਜਿਹਾ ਕੰਮ ਕਰਦੇ ਹੋਏ ਥਕਾਵਟ ਦਾ ਮਹਿਸੂਸ ਹੋਣਾ
ਚਮੜੀ ਦਾ ਰੰਗ ਬਦਲਣਾ
ਵਾਰ ਵਾਰ ਸਰੀਰ ‘ਚ ਐਲਰਜੀ ਹੋਣਾ
ਛਾਤੀ ‘ਚ ਜਲਨ ਦਾ ਹੋਣਾ
ਖਾਣਾ ਸਰੀਰ ਨੂੰ ਨਾ ਲੱਗਣਾ
ਇਨ੍ਹਾਂ ਲੱਛਣਾਂ ਦੇ ਦਿਸਦੇ ਹੀ ਤੁਹਾਡੇ ਲੀਵਰ ਨੂੰ ਡਿਟਾਕਸੀਫਾਈ ਕਰਨ ਦੀ ਲੋੜ ਹੁੰਦੀ ਹੈ।
ਕਿਵੇਂ ਕਰੀਏ ਡਿਟਾਕਸ?
ਹਲਦੀ ਦਾ ਪਾਣੀ ਪੀਓ
ਹਲਦੀ ਖਾਣ ‘ਚ ਵਰਤੋਂ ਹੋਣ ਦੇ ਨਾਲ ਨਾਲ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਜੇਕਰ ਤੁਸੀਂ ਲੀਵਰ ਸਬੰਧੀ ਸਮੱਸਿਆਵਾਂ ਹੈ ਤਾਂ ਤੁਹਾਨੂੰ ਨਿਯਮਿਤ ਰੂਪ ਨਾਲ ਹਲਦੀ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ।ਇਹ ਤੁਹਾਡੇ ਸਰੀਰ ‘ਚ ਬੂਸਟ ਕਰਨ ਦਾ ਕੰਮ ਕਰਦੀ ਹੈ।ਇਸਦੀ ਵਰਤੋਂ ਕਰਨ ਨਾਲ ਤੁਹਾਡੇ ਪੇਟ ਦੇ ਅੰਦਰ ਮੌਜੂਦ ਟਾਕੀਸਨ ਪਦਾਰਥ ਬਾਹਰ ਕੱਢ ਸਕਦਾ ਹੈ।
ਕਦੋਂ ਪੀਏ ਹਲਦੀ ਦਾ ਪਾਣੀ
ਤੁਸੀਂ ਲੀਵਰ ਨੂੰ ਸਿਹਤਮੰਦ ਰਖਣ ਲਈ ਨਿਯਮਿਤ ਤੌਰ ‘ਤੇ ਸੌਣ ਤੋਂ ਪਹਿਲਾਂ ਹਲਦੀ ਦਾ ਪਾਣੀ ਪੀ ਸਕਦੇ ਹੋ।ਇਸ ਨੂੰ ਬਣਾਉਣ ਲਈ ਗਿਲਾਸ ਪਾਣੀ ‘ਚ ਕੱਚੀ ਹਲਦੀ ਦਾ ਟੁਕੜਾ ਮਿਲਾਓ।ਫਿਰ ਇਸ ਨੂੰ ਛਾਣ ਲਓ।ਇਸ ਤੋਂ ਬਾਅਦ ਤੁਸੀਂ ਹਲਦੀ ਦਾ ਪਾਣੀ ਪੀ ਸਕਦੇ ਹੋ।
ਨਿੰਬੂ ਅਤੇ ਗੁਣਗੁਣਾ ਪਾਣੀ ਪੀਓ
ਵਧੇਰੇ ਲੋਕ ਸਰੀਰ ਦੀ ਫੈਟ ਘੱਟ ਕਰਨ ਲਈ ਗੁਣਗੁਣੇ ਪਾਣੀ ਦੇ ਨਾਲ ਨਿੰਬੂ ਪਾਣੀ ਪੀਂਦੇ ਹਨ।ਨਿੰਬੂ ਤੁਹਾਡੇ ਲੀਵਰ ਨੂੰ ਸਾਫ ਕਰਨ ‘ਚ ਮਦਦ ਕਰਦਾ ਹੈ।ਤੁਸੀਂ ਰੋਜ਼ ਇੱਕ ਗਿਲਾਸ ਗੁਣਗੁਣਾ ਪਾਣੀ ਕਰਕੇ ਉਸ ‘ਚ ਨਿੰਬੂ ਮਿਲਾ ਕੇ ਪੀਓ।ਇਸ ਨਾਲ ਸਰੀਰ ਦੇ ਟਾਕੀਸਨ ਪਦਾਰਥ ਬਾਹਰ ਕੱਢਣਗੇ ਅਤੇ ਤੁਹਾਡਾ ਲੀਵਰ ਸਿਹਤਮੰਦ ਰਹੇਗਾ।
ਕਦੋਂ ਪੀਏ ਨਿੰਬੂ ਅਤੇ ਗੁਨਗੁਨਾ ਪਾਣੀ
ਤੁਸੀਂ ਗੁਨਗੁਨੇ ਪਾਣੀ ਦੇ ਨਾਲ ਨਾਲ ਨਿੰਬੂ ਪਾਣੀ ਸਵੇਰੇ ਸ਼ਾਮ ਕਿਸੇ ਵੀ ਸਮੇਂ ਪੀ ਸਕਦੇ ਹਾਂ।ਐਕਸਪਰਟਸ ਦੇ ਅਨੁਸਾਰ, ਇੱਕ ਦਿਨ ‘ਚ ਇੱਕ ਗਿਲਾਸ ਤੋਂ ਜਿਆਦਾ ਗੁਨਗੁਨਾ ਪਾਣੀ ਅਤੇ ਨਿੰਬੂ ਨਹੀਂ ਪੀਣਾ ਚਾਹੀਦਾ।
ਕਿਵੇਂ ਰੱਖੀਏ ਲੀਵਰ ਸਿਹਤਮੰਦ?
ਜੇਕਰ ਤੁਸੀਂ ਆਪਣੇ ਲੀਵਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੇ ਆਪਣੇ ਖਾਣ ਪੀਣ ‘ਚ ਵੀ ਬਦਲਾਅ ਕਰਨੇ ਪੈਣਗੇ।ਪਿੱਜ਼ਾ,ਬਰਗਰ, ਨੂਡਲਸ ਜਾਂ ਕਿਸੇ ਵੀ ਤਰ੍ਹਾਂ ਦਾ ਜੰਕ ਫੂਡ, ਸ਼ਰਾਬ, ਸਿਗਰੇਟ ਵਰਗੀਆਂ ਆਦਤਾਂ ਨੂੰ ਛੱਡਣਾ ਹੋਵੇਗਾ।ਇਸ ਨਾਲ ਤੁਹਾਡਾ ਲੀਵਰ ਹਮੇਸ਼ਾ ਸਿਹਤਮੰਦ ਰਹੇਗਾ।ਇਸ ਤੋਂ ਇਲਾਵਾ ਜੇਕਰ ਤੁਹਾਨੂੰ ਲੀਵਰ ਦੀ ਕੋਈ ਗੰਭੀਰ ਬਿਮਾਰੀ ਹੈ ਜਾਂ ਫਿਰ ਤੁਸੀਂ ਕਿਸੇ ਤਰ੍ਹਾਂ ਦੀ ਹੋਰ ਸਮੱਸਿਆ ਨਾਲ ਜੂਝ ਰਹੇ ਹਨ ਤਾਂ ਡਾਕਟਰ ਦੀ ਸਲਾਹ ਦੇ ਬਿਨ੍ਹਾਂ ਕਿਸੇ ਵੀ ਚੀਜ਼ ਦਾ ਸੇਵਨ ਨਾ ਕਰੋ।ਕੋਈ ਵੀ ਉਪਾਅ ਕਰਨ ਤੋਂ ਪਹਿਲਾਂ ਹੈਲਥ ਐਕਸਪਰਟਸ ਦੀ ਸਲਾਹ ਜ਼ਰੂਰ ਲਓ।