ਦਿੱਲੀ ਪੁਲਿਸ ਅੱਜ ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰ ਕਰਨ ਲਈ ਆਈ ਪਰ ਲੱਖਾ ਅੱਜ ਵੀ ਪੁਲਿਸ ਦੇ ਹੱਥ ਨਹੀਂ ਆਇਆ। 26 ਜਨਵਰੀ ਦੇ ਦਿਨ ਲਾਲ ਕਿਲ੍ਹੇ ‘ਤੇ ਵਾਪਸੀ ਘਟਨਾ ਮਮਾਲੇ ‘ਚ ਲੱਖਾ ਸਿਧਣਾ ਨੂੰ ਮੁਲਜ਼ਮ ਠਹਿਰਾਇਆ ਗਿਆ ਹੈ। ਅੱਜ ਸੰਗਰੂਰ ਦੇ ਪਿੰਡਾਂ ਵਿੱਚ ਲੱਖਾ ਸਿਧਾਣਾ ਵੱਲੋਂ ਦਿੱਲੀ ਚਲੋ ਪ੍ਰੋਗਰਾਮ ਤਹਿਤ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਸਮਾਗਮ ਰੱਖਿਆ ਗਿਆ ਸੀ। ਲੱਖਾ ਸਿਧਾਣਾ ਦੇ ਪਹੁੰਚਣ ਦੀ ਖਬਰ ਮਿਲਣ ‘ਤੇ ਪੰਜਾਬ ਪੁਲਿਸ ਵੀ ਚੌਕਸ ਸੀ ਤੇ ਦਿੱਲੀ ਪੁਲਿਸ ਵੀ ਉਸ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪਹੁੰਚ ਗਈ ਸੀ।
ਲੱਖਾ ਸਿਧਾਣਾ ਅੱਜ ਪਿੰਡ ਮਹਿਲਾਂ ਚੌਂਕ ਪਹੁੰਚਿਆ ਤੇ ਸਟੇਜ ਤੋਂ ਸੰਬੋਧਨ ਕੀਤਾ। ਉਹ ਬਾਅਦ ਵਿੱਚ ਆਪਣੇ ਸਾਥੀਆ ਨਾਲ ਕਿੱਥੇ ਗਾਇਬ ਹੋ ਗਿਆ, ਇਹ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪਿੰਡ ਮਹਿਲਾਂ ਵਿੱਚ ਪੰਜਾਬ ਪੁਲਿਸ ਤਾਇਨਾਤ ਸੀ ਪਰ ਲੱਖਾ ਸਿਧਾਣਾ ਪੁਲਿਸ ਨੂੰ ਚਕਮਾ ਦੇ ਕੇ ਨਿਕਲ ਗਿਆ।
ਸੰਗਰੂਰ ਦੇ ਪਿੰਡ ਮਹਿਲਾਂ ਚੌਂਕ, ਛਾਜਲੀ, ਜਖੇਪਾਲ, ਸ਼ਾਦੀਹਰੀ, ਦੋਲਾ ਸਿੰਘ, ਰੱਤਾ ਖੇੜਾ ਵਿੱਚ ਲੱਖਾ ਸਿਧਾਣਾ ਨੇ ਪਹੁੰਚਣਾ ਸੀ। ਪਹਿਲੇ ਪਿੰਡ ਮਹਿਲਾ ਚੌਂਕ ਵਿੱਚ ਲੱਖਾ ਸਿਧਾਣਾ ਆਪਣੇ ਸਾਥੀਆਂ ਨਾਲ ਕਾਲੇ ਰੰਗ ਦੀ ਸਕੌਰਪੀਓ ਕਾਰ ਵਿੱਚ ਪਹੁੰਚਿਆ। ਲੱਖਾ ਸਿਧਾਣਾ ਨੇ ਕਿਹਾ ਕਿ ਜਿੰਨਾ ਵੱਡਾ ਇਕੱਠ ਦਿੱਲੀ ਵਿੱਚ ਕਰਾਂਗੇ ਓਨੀ ਹੀ ਵੱਡੀ ਸਾਡੀ ਜਿੱਤ ਹੋਵੇਗੀ। ਜੇ ਖੇਤੀ ਕਾਨੂੰਨ ਲਾਗੂ ਹੋਣਗੇ ਤਾਂ ਸਮਝ ਲਿਓ ਕਿ ਪੰਜਾਬ ਹਾਰ ਗਿਆ। ਇਸ ਪਿੰਡ ਵਿੱਚ ਲੱਖਾ ਸਿਧਾਣਾ ਲੋਕਾਂ ਨੂੰ ਸਟੇਜ ਉਤੇ ਆ ਕੇ ਸਪੀਚ ਦੇ ਚਲਾ ਗਿਆ ਪਰ ਪੁਲਿਸ ਗ੍ਰਿਫਤਾਰ ਨਹੀਂ ਕਰ ਸਕੀ। ਦੂਜੇ ਪਿੰਡ ਸ਼ਾਦੀਹਰੀ ਵਿੱਚ ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਦੀ ਭਾਰੀ ਫੋਰਸ ਤਾਇਨਾਤ ਸੀ ਪਰ ਲੱਖਾ ਸਿਧਾਣਾ, ਇਸ ਪਿੰਡ ਵਿੱਚ ਨਹੀਂ ਪਹੁੰਚਿਆ।