ਕਿਸਾਨੀ ਸੰਘਰਸ਼ ਦੌਰਾਨ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਮਾਮਲੇ ਦੇ ਵਿੱਚ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਨੂੰ ਮੁੱਖ ਮੁਲਜ਼ਮ ਮੰਨਿਆ ਗਿਆ ਸੀ| ਜਿਸ ਤੋਂ ਬਾਅਦ ਦੀਪ ਸਿੱਧੂ ਤਾਂ ਜੇਲ੍ਹ ਤੋਂ ਬਾਹਰ ਆ ਗਿਆ ਸੀ ਪਰ ਲੱਖਾ ਸਿਧਾਣਾ ਦੀਆਂ ਮੁਸ਼ਕਲਾਂ ਹਾਲੇ ਬਾਕੀ ਸੀ |ਇਸ ਦੇ ਵਿਚਾਲੇ ਹੀ ਜਾਣਕਾਰੀ ਮਿਲੀ ਹੈ ਕਿ ਲੱਖਾ ਸਿਧਾਣਾ ਨੂੰ ਦੂਜੇ ਕੇਸ ਦੇ ਵਿੱਚ ਵੀ ਜ਼ਮਾਨਤ ਮਿਲੀ ਹੈ |ਜਾਣੀਕੇ ਉਹ ਹੁਣ ਖ਼ੁਦ ਪੁਲਿਸ ਕੋਲ ਜਾ ਕੇ ਪੇਸ਼ ਹੋਣਗੇ ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਵੇਗੀ| ਪਿਛਲੇ ਦਿਨੀਂ ਦਿੱਲੀ ਪੁਲਿਸ ਨੇ ਗ੍ਰਿਫ਼ਤਾਰੀ ‘ਤੇ 3 ਜੁਲਾਈ ਤੱਕ ਰੋਕ ਲਗਾਈ ਗਈ ਸੀ| 2 ਹਫ਼ਤਿਆਂ ਦੇ ਵਿੱਚ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਕਿਹਾ ਗਿਆ ਹੈ |
ਲੱਖਾ ਸਿਧਾਣਾ 25 ਜਨਵਰੀ ਤੋਂ ਬਾਅਦ ਦਿੱਲੀ ਪੁਲਿਸ ਦੀ ਨਿਗਾਹਾਂ ਦੇ ਵਿੱਚ ਸਨ ਪੁਲਿਸ ਗ੍ਰਿਫਤਾਰੀ ਕਰਨ ਲਈ ਲੱਖਾ ਸਿਧਾਣਾ ਦੇ ਉਸ ਹਰ ਪ੍ਰੋਗਰਾਮ ਦੇ ਵਿੱਚ ਪਹੁੰਚਦੀ ਸੀ ਪਰ ਕਿਵੇਂ ਨਾ ਕਿਵੇਂ ਲੱਖਾ ਸਿਧਾਣਾ ਪੁਲਿਸ ਤੋਂ ਬਚ ਉਸ ਪ੍ਰੋਗਰਾਮ ਦੇ ਵਿੱਚ ਆ ਕੇ ਵਾਪਿਸ ਚੱਲ ਜਾਂਦਾ ਸੀ ਪਰ ਕਦੇ ਵੀ ਦਿੱਲੀ ਪੁਲਿਸ ਦੇ ਹੱਥ ਨਹੀਂ ਲੱਗਿਆ |
ਦਿੱਲੀ ਪੁਲਿਸ ਨੇ ਪਹਿਲਾਂ ਲੱਖਾ ਸਿਧਾਣਾ ਬਾਰੇ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ।ਇਸ ਸਾਲ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ਵਿਖੇ ਹੋਈ ਹਿੰਸਾ ਦੇ ਸੰਬੰਧ ਵਿਚ, ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ (ਕੇਂਦਰੀ ਦਿੱਲੀ) ਨੇ ਆਈਪੀਸੀ ਦੀ ਧਾਰਾ 147, 148, 149, 152, 186, 353, 332, 307, 308, 395, 397, 427 ਅਤੇ 188 ਦੇ ਨਾਲ ਸੈਕਸ਼ਨ 25, 27, 54 ਅਤੇ 59 ਆਰਮਜ਼ ਐਕਟ, 1959 ਅਤੇ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ 1984 ਦੀ ਧਾਰਾ 3 ਦੇ ਤਹਿਤ ਐਫਆਈਆਰ ਦਰਜ ਕੀਤੀ ਸੀ।