ਵਿਰਾਟ ਕੋਹਲੀ ਨੇ ਟੀ -20 ਵਿਸ਼ਵ ਕੱਪ ਤੋਂ ਬਾਅਦ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਟੀ -20 ਵਿਸ਼ਵ ਕੱਪ ਅਕਤੂਬਰ ਵਿੱਚ ਹੋਵੇਗਾ ਜਿਸ ਤੋਂ ਬਾਅਦ ਵਿਰਾਟ ਕੋਹਲੀ ਕਪਤਾਨੀ ਛੱਡ ਦੇਣਗੇ। ਵਿਰਾਟ ਕੋਹਲੀ ਨੇ ਇਸ ਸਬੰਧੀ ਇੱਕ ਟਵੀਟ ਕੀਤਾ ਹੈ।
ਦੱਸ ਦਈਏ ਵਿਰਾਟ ਕੋਹਲੀ ਨੇ ਟੀ -20 ਫਾਰਮੈਟ ਦੇ ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਇੰਗਲੈਂਡ ਦੌਰੇ ਤੋਂ ਵਿਰਾਟ ਕੋਹਲੀ ਨੂੰ ਹਟਾਏ ਜਾਣ ਦੀ ਚਰਚਾ ਸੀ, ਵੀਰਵਾਰ ਨੂੰ ਕੋਹਲੀ ਨੇ ਖੁਦ ਇੱਕ ਚਿੱਠੀ ਲਿਖ ਕੇ ਐਲਾਨ ਕੀਤਾ ਕਿ ਉਹ ਟੀ -20 ਵਿਸ਼ਵ ਕੱਪ ਤੋਂ ਬਾਅਦ ਇਸ ਫਾਰਮੈਟ ਦੀ ਕਪਤਾਨੀ ਛੱਡ ਦੇਵੇਗਾ। ਹੁਣ ਇਸ ਫਾਰਮੈਟ ਵਿੱਚ ਰੋਹਿਤ ਸ਼ਰਮਾ ਨੂੰ ਕਪਤਾਨ ਬਣਾਇਆ ਜਾ ਸਕਦਾ ਹੈ।
ਕਪਤਾਨੀ ਛੱਡਣ ਬਾਰੇ ਕੋਹਲੀ ਦਾ ਪੱਤਰ
’ਮੈਂ’ਤੁਸੀਂ ਸਮਝਦਾ ਹਾਂ ਕਿ ਕਪਤਾਨੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਮੈਂ ਪਿਛਲੇ 8-9 ਸਾਲਾਂ ਤੋਂ ਤਿੰਨਾਂ ਫਾਰਮੈਟਾਂ ਵਿੱਚ ਖੇਡ ਰਿਹਾ ਹਾਂ ਅਤੇ 5-6 ਸਾਲਾਂ ਤੋਂ ਲਗਾਤਾਰ ਕਪਤਾਨੀ ਵੀ ਕਰ ਰਿਹਾ ਹਾਂ। ਮੈਂ ਮਹਿਸੂਸ ਕਰ ਰਿਹਾ ਹਾਂ ਕਿ ਮੈਨੂੰ ਟੈਸਟ ਅਤੇ ਵਨਡੇ ਮੈਚਾਂ ਵਿੱਚ ਟੀਮ ਇੰਡੀਆ ਦੀ ਕਪਤਾਨੀ ਦੇ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਦੇ ਲਈ ਥੋੜੇ ਸਮੇਂ ਦੀ ਲੋੜ ਹੈ। ਟੀ -20 ਦੇ ਕਪਤਾਨ ਹੋਣ ਦੇ ਨਾਤੇ, ਮੈਂ ਆਪਣਾ ਸਭ ਕੁਝ ਟੀਮ ਨੂੰ ਦੇ ਦਿੱਤਾ ਹੈ। ਮੈਂ ਅੱਗੇ ਵੀ ਇੱਕ ਬੱਲੇਬਾਜ਼ ਦੇ ਰੂਪ ਵਿੱਚ ਟੀ -20 ਟੀਮ ਵਿੱਚ ਆਪਣਾ ਯੋਗਦਾਨ ਜਾਰੀ ਰੱਖਾਂਗਾ।
🇮🇳 ❤️ pic.twitter.com/Ds7okjhj9J
— Virat Kohli (@imVkohli) September 16, 2021
ਕਿੰਨੇ ਮੈਚਾਂ ਦੀ ਕਪਤਾਨੀ ਕਰ ਚੁੱਕੇ ਹਨ ਵਿਰਾਟ ਕੋਹਲੀ