ਵਿੱਕੀ ਮਿੱਡੂਖੇੜਾ ਕਤਲ ਕੇਸ ਵਿਚ ਪੁਲਿਸ ਵੱਲੋਂ ਇਕ ਮੁਲਜ਼ਮ ਦੀ ਪਛਾਣ ਵਿਨੇ ਦਿਓੜਾ ਵਜੋਂ ਕੀਤੇ ਜਾਣ ਦੇ ਕਿਆਸ ਲਾਏ ਜਾ ਰਹੇ ਸਨ ਜਿਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ ’ਤੇ ਵਿਨੇ ਦਿਓੜਾ ਦੇ ਨਾਂ ’ਤੇ ਇਕ ਪੋਸਟ ਪੈ ਗਈ ਹੈ।
ਇਸ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੁਹਾਲੀ ਵਿਚ ਹੋਇਆ ਵਿੱਕੀ ਮਿੱਡੂਖੇੜਾ ਦਾ ਕਤਲ ਉਸਨੇ ਨਹੀਂ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਨਾ ਮੇਰਾ ਇਹਦੇ ਨਾਲ ਕੋਈ ਗੱਲ ਬਾਤ ਹੈਗੀ ਸੀ। ਹਾਂ ਵਿੱਕੀ ਦੀ ਕਿਸੇ ਨਾਲ ਕੋਈ ਪਰਸਨਲ ਗੱਲਬਾਤ ਹੋਈ ਹੋਵੇ ਤਾਂ ਉਹ ਮੈਨੂੰ ਨੀ ਪਤਾ। ਪੁਲਿਸ ਨੇਮੇਰੀ ਪਿਕ ਤੇ ਨਾਂ ਨਿਊਜ਼ ’ਤੇ ਚਲਵਾ ਦਿੱਤਾ ਬਹੁਤ ਹੀ ਗਲਤ ਕੀਤਾ।
ਜੇ ਕੋਈ ਮੇਰੇ ਖਿਲਾਫ ਪਰੂਫ ਹੈ ਪੁਲਿਸਕੋਲਤਾਂ ਮੀਡੀਆ ਨੁੰ ਦਵੇ, ਮੈਂ ਆਪਣੇ ਆਪ ਬਾਹਰ ਆਜੂੰਗਾ। ਮੇਰੀ ਜਿਸ ਨਾਲ ਦੁਸ਼ਮਣੀ ਐ ਓ ਸਭ ਨੂੰ ਪਤਾ ਹੈ, ਇਹ ਵੀ ਸਭ ਨੁੰ ਪਤਾ ਹੈ ਕਿ ਮੈਨੂੰ ਬਿਨਾਂ ਗੱਲ ਤੋਂ ਮੈਨੂੰ ਪਰੇਸ਼ਨ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ। ਪੁਲਿਸ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਆਪਣਾ ਕੰਮ ਸਹੀ ਤਰੀਕੇ ਨਾਲ ਕਰੋ। ਮੇਰੇ ’ਤੇ ਝੂਠੇ ਕੇਸ ਨਾ ਪਾਓ। ਹਰ ਵਾਰੀ ਜਦੋਂ ਕੋਈ ਨਹੀਂ ਮਿਲਦਾ ਤਾਂ ਵਿਨੇ ਦਿਓੜਾ ਦਾ ਨਾਂ ਲੈ ਦੋ ਇੱਦਾਂ ਨੀ ਹੁੰਦਾ। ਮੈਂ ਹੁਣ ਗੁਰਲਾਲ ਬਰਾੜ ਕੇਸ ਵਾਲੇ ਪਰੂਫ ਸ਼ੋਅ ਕਰ ਦੇਨੇ ਨੇ ਮੀਡੀਆ ਅੱਗੇ ਕਿ ਉਹਦੇ ਵਿਚ ਬਿਨਾਂ ਕਿਸੇ ਪਰੂਫ ਤੋ ਹੁਣ ਇਸ ਕੇਸ ਵਿਚ ਵੀ ਇੱਦਾਂ ਹੀ ਕਰ ਰਹੀ ਹੈ ਪਰ ਪਤਾ ਨੀ ਕਿਸ ਬੰਦੇ ਦੀ ਸਾਜ਼ਿਸ਼ ਹੈ, ਇਸ ਸਭ ਵਿਚ ਮੇਰਾ ਐਨਕਾਉਂਟਰ ਤੇ ਨੁਕਸਾਨ ਕਰਨ ਲਈ ਫਿਰਦੀ ਐ । ਬਹੁਤ ਸੁਣਿਆ ਐ ਵਿਨੇ ਦਿਓੜਾ ਕੋਈ ਇਕ ਗਲਤੀ ਕਰੇ, ਵਧਾ ਦੇਣਾ ਏ ਇਸਨੁੰ ਐਨਕਾਉਂਟਰ ਦੇ ਦੇਣਾ ਹੈ। ਮੈਂ ਪੁਲਿਸ ਪ੍ਰ੍ਸ਼ਾਸਨਨੂੰ ਬੇਨਤੀ ਐ ਕਿ ਆਪਣਾ ਕੰਮ ਸਹੀ ਤਰੀਕੇ ਨਾਲ ਕਰੋ। ਬਾਕੀ ਜੋ ਸੱਚ ਸੀ ਮੈਂ ਦਸਤਾ ਕਿ ਮਰਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪੁਲਿਸ ਝੂਠਾ ਕੇਸ ਪਾ ਰਹੀ ਹੈ|
ਦੱਸਣਯੋਗ ਹੈ ਕਿ ਇਸ ਪੋਸਟ ਦੇ ਅੰਤ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਇਸ ਪੋਸਟ ਨੁੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਮੀਡੀਆ ਨੂੰ ਸੱਚਾਈ ਪਤਾ ਲੱਗ ਜਾਵੇ।