ਕੇਂਦਰ ਸਰਕਾਰ ਨੇ ਬੀਐਸਐਫ ਨੂੰ ਅੰਤਰਾਸ਼ਟਰੀ ਸਰਹੱਦ ਤੋਂ 50 ਕਿਮੀ. ਅੰਦਰ ਤਕ ਤਲਾਸ਼ੀ, ਸ਼ੱਕੀਆਂ ਦੀ ਗ੍ਰਿਫਤਾਰੀ ਅਤੇ ਜ਼ਬਤੀ ਕਰਨ ਦਾ ਅਧਿਕਾਰ ਦਿੱਤਾ ਹੈ।ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਤੋਂ ਪੰਜਾਬ ‘ਚ ਸਿਆਸਤ ਭੜਕ ਗਈ ਹੈ।
ਕੈਬਨਿਟ ਮੰਤਰੀ ਪਰਗਟ ਸਿੰਘ ਵਿਜੇ ਇੰਦਰਾ ਸਿੰਗਲਾ ਨੇ ਅੱਜ ਪ੍ਰੈਸ ਕਾਨਫ੍ਰੰਸ ਕਰਕੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਸਖਤ ਨਿੰਦਾ ਕੀਤੀ ਹੈ।ਇਸ ਦੌਰਾਨ ਲੋਕਾਂ ਨੇ ਪ੍ਰਗਟ ਸਿੰਘ ਦੀ ਪ੍ਰੈਸ ਕਾਨਫ੍ਰੰਸ ਦਾ ਘਿਰਾਉ ਕੀਤਾ।ਉਨਾਂ੍ਹ ਦਾ ਕਹਿਣਾ ਹੈ ਕਿ ਸਕੂਲ ਲਾਇਬ੍ਰੇਰੀਅਨ ਦੀ 693 ਪੋਸਟਾਂ ‘ਤੇ ਭਰਤੀ ਹੋਣੀ ਸੀ,
ਪਰ ਸਰਕਾਰ ਨੇ 506 ਪੋਸਟਾਂ ‘ਤੇ ਭਰਤੀ ਕੀਤੀ।ਜਿਸ ਨੂੰ ਲੈ ਕੇ ਉਮੀਦਵਾਰ ਪਿਛਲੇ 15 ਦਿਨਾਂ ਤੋਂ ਪਰਗਟ ਸਿੰਘ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਚੱਕਰ ਕੱਟ ਰਹੇ ਹਨ।