ਤਹਿਰਾਨ: ਦੁਨੀਆਂ ਦੇ ਵਿੱਚ ਟੈਕਨੋਲਿਜੀ ਇਨੀ ਵੱਧ ਚੁੱਕੀ ਹੈ ਕਿ ਹਰ ਸਹੂਲਤ ਦੇ ਲਈ ਨਵੀਆਂ ਐਪਲੀਕੇਸ਼ਨ ਆ ਗਈਆਂ ਹਨ ਚਾਹੇ ਉਹ ਖਾਣ ਦੀਆਂ ਚੀਜਾ ਹੋਣ ਜਾ ਫਿਰ ਕੋਈ ਵੀ ਕੰਮ ਹੋਵੇ | ਈਰਾਨ ਪਿਛਲੇ ਕੁਝ ਸਮੇਂ ਤੋਂ ਬੱਚੇ ਪੈਦਾ ਹੋਣ ਦੀ ਹੌਲ਼ੀ ਰਫ਼ਤਾਰ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਕਈ ਹੋਰ ਦੇਸ਼ਾਂ ਦੇ ਮੁਕਾਬਲੇ ਈਰਾਨ ਦੇ ਵਿੱਚ ਜਨਸੰਖਿਆ ਘਟ ਰਹੀ ਹੈ | ਇਸ ਸਮੱਸਿਆ ਨਾਲ ਨਜਿੱਠਣ ਲਈ, ਸਰਕਾਰ ਨੇ ਇਥੇ ਲਾੜੇ-ਲਾੜੀਆਂ ਲਈ ਇਕ ਮੈਚ ਮੇਕਿੰਗ ਐਪ ਲਾਂਚ ਕੀਤੀ ਹੈ। ਇਸ ਐਪ ਦੇ ਜ਼ਰੀਏ ਨੌਜਵਾਨ ਆਪਣੀ ਜੀਵਨ ਸਾਥੀ ਦੀ ਚੋਣ ਕਰ ਸਕਣਗੇ।
ਇਸ ਐਪ ਦਾ ਨਾਮ ‘ਹਮਦਮ’ ਹੈ। ਇਹ ਐਪ ਸਰਕਾਰ ਇਸਲਾਮਿਕ ਸਭਿਆਚਾਰਕ ਸੰਸਥਾ ਦੁਆਰਾ ਬਣਾਈ ਗਈ ਹੈ। ਇਸ ‘ਤੇ, ਨੌਜਵਾਨਾਂ ਤੇ ਮੁਟਿਆਰਾਂ ਨੂੰ ਆਪਣੀ ਪੂਰੀ ਜਾਣਕਾਰੀ ਪਹਿਲਾਂ ਦੇਣੀ ਪਏਗੀ। ਐਪ ਸਬੰਧਤ ਵਿਅਕਤੀ ਦੀ ਪਛਾਣ ਦੀ ਤਸਦੀਕ ਕਰੇਗੀ ਤੇ ਗਲਤ ਜਾਣਕਾਰੀ ਮੁਹੱਈਆ ਕਰਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਐਪ ‘ਤੇ, ਨੌਜਵਾਨਾਂ ਨੂੰ ਆਪਣੇ ਹਿੱਤਾਂ, ਪਸੰਦਾਂ, ਨਾਪਸੰਦਾਂ ਆਦਿ ਬਾਰੇ ਦੱਸਣਾ ਹੋਵੇਗਾ। ਇਹ ਐਪ ਮਨੋਵਿਗਿਆਨਕ ਅਨੁਕੂਲਤਾ ਦੀ ਵੀ ਜਾਂਚ ਕਰਦੀ ਹੈ। ਨੌਜਵਾਨਾਂ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਧਾਰ ਤੇ, ਐਪ ਇੱਕ ਜੀਵਨ ਸਾਥੀ ਨੂੰ ਲੱਭਣ ਲਈ ਸੁਝਾਅ ਦਿੰਦੀ ਹੈ।