ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ‘ਤੇ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲਾ ਦਰਜ ਕੀਤਾ ਗਿਆ ਹੈ | ਰਾਜ ਦੇ ਵਿੱਚ ਜਾਂਚ ਦੌਰਾਨ ਲਗਾਤਾਰ ਵਾਧਾ ਹੋ ਰਿਹਾ ਹੈ |ਰਾਜ ਕੁੰਦਰਾ ਨੂੰ ਸੋਮਵਾਰ ਨੂੰ ਅਸ਼ਲੀਲ ਕੰਟੈਂਟ ਕ੍ਰਿਏਟ ਕਰਨ ਅਤੇ ਐਪਸ ’ਤੇ ਅਪਲੋਡ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹੁਣ ਤੱਕ ਉਹ ਪੁਲਿਸ ਕਸਡਟੀ ’ਚ ਹੀ ਹਨ। ਉੱਧਰ ਸ਼ਰਲਿਨ ਚੋਪੜਾ ਨੇ ਮਾਮਲੇ ’ਚ ਇਕ ਹੋਰ ਟਵਿਸਟ ਲਿਆ ਦਿੱਤਾ ਹੈ।
ਸ਼ਰਲਿਨ ਨੇ ਮਾਰਚ ’ਚ ਦਰਜ ਕਰਵਾਇਆ ਸੀ ਬਿਆਨ ਰਾਜ ਕੁੰਦਰਾ ਦਾ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼ਰਲਿਨ ਚੋਪੜਾ ਨੇ ਟਵਿਟਰ ’ਤੇ ਇਕ ਵੀਡੀਓ ਅਪਲੋਡ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਆਖੀਆਂ। ਉਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦੱਸਿਆ ਕਿ ਜਿਸ ਵਿਅਕਤੀ ਨੇ ਸਾਈਬਰ ਸੇਲ ਨੂੰ ਇਸ ਮਾਮਲੇ ’ਚ ਸਭ ਤੋਂ ਪਹਿਲਾਂ ਬਿਆਨ ਦਿੱਤਾ ਸੀ ਕਿ ਉਹ ਮੈਂ ਹੀ ਸੀ। ਵੀਡੀਓ ’ਚ ਸ਼ਰਲਿਨ ਕਹਿ ਰਹੀ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਪੱਤਰਕਾਰ ਉਨ੍ਹਾਂ ਨੂੰ ਰਾਜ ਕੁੰਦਰਾ ਦੇ ਮਾਮਲੇ ’ਚ ਕੁਝ ਕਹਿਣ ਲਈ ਆਖ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਮਾਰਚ ’ਚ ਉਨ੍ਹਾਂ ਨੇ ਹੀ ਇਸ ਪੂਰੇ ਮਾਮਲੇ ’ਚ ਨਿਰਪੱਖ ਬਿਆਨ ਦਰਜ ਕਰਵਾਇਆ ਸੀ।
पिछले कुछ दिनों से कई पत्रकार और मीडिया रिपोर्ट्स मुझे कॉल / वॉट्सएप/ ईमेल कर रहे हैं यह कहकर कि मैं आगे आकर इस विषय पर कुछ कहूँ।
आप को बता दूँ कि जिस व्यक्ति ने महाराष्ट्र साइबर को सबसे पहले इस विषय पर बयान दिया, वो कोई और नहीं बल्कि मैं हूँ। pic.twitter.com/9xwlOnVeT6— Sherlyn Chopra (शर्लिन चोपड़ा)🇮🇳 (@SherlynChopra) July 22, 2021
ਸ਼ਰਲਿਨ ਚੋਪੜਾ ਨੇ ਇਸ ਵੀਡੀਓ ’ਚ ਅੱਗੇ ਕਿਹਾ ਕਿ ਜਦੋਂ ਮਾਰਚ ’ਚ ਉਨ੍ਹਾਂ ਨੂੰ ਜਾਂਚ ਦਾ ਨੋਟਿਸ ਮਿਲਿਆ ਸੀ ਤਾਂ ਉਹ ਨਾ ਤਾਂ ਦੇਸ਼ ਛੱਡ ਕੇ ਭੱਜੀ, ਨਾ ਗਾਇਬ ਹੋਈ ਅਤੇ ਨਾ ਅੰਡਰਗਰਾਊਂਡ ਹੋਈ। ਉਨ੍ਹਾਂ ਨੇ ਮਾਰਚ ’ਚ ਸਾਈਬਰ ਸੇਲ ਦੇ ਦਫ਼ਤਰ ’ਚ ਆਪਣਾ ਬਿਆਨ ਦਰਜ ਕਰਵਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਾਮਲੇ ’ਚ ਉਂਝ ਤਾਂ ਕਾਫ਼ੀ ਕੁਝ ਕਹਿਣ ਨੂੰ ਹੈ ਪਰ ਫਿਲਹਾਲ ਕੁਝ ਵੀ ਕਹਿਣਾ ਠੀਕ ਨਹੀਂ।ਸੋਮਵਾਰ ਨੂੰ ਹੋਈ ਰਾਜ ਕੁੰਦਰਾ ਦੀ ਗ੍ਰਿਫ਼ਤਾਰ ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਰਾਜ ਕੁੰਦਰਾ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਗਿ੍ਰਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਦਫ਼ਤਰ ’ਚ ਛਾਪੇਮਾਰੀ ਵੀ ਕੀਤੀ ਗਈ ਹੈ ਅਤੇ ਹਾਰਡ ਡਿਸਕ ਵੀ ਕਬਜ਼ੇ ’ਚ ਲਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਰਾਜ ਕੁੰਦਰਾ ਦਾ ਮੈਡੀਕਲ ਵੀ ਕਰਵਾਇਆ।