ਕਿਸਾਨਾਂ ‘ਤੇ 28 ਅਗਸਤ ਨੂੰ ਹੋਏ ਪੁਲਿਸ ਲਾਠੀਚਾਰਜ ਦੇ ਵਿਰੁੱਧ ਕਰਨਾਲ ‘ਚ ਅੱਜ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ।ਮਹਾਪੰਚਾਇਤ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।ਸੂਬਾ ਸਰਕਾਰ ਨੇ 4 ਜ਼ਿਲਿਆਂ ‘ਚ ਇੰਟਰਨੈੱਟ, ਮੋਬਾਇਲ ਅਤੇ ਐੱਸਐੱਮਐਸ ਸੇਵਾਵਾਂ ਬੰਦ ਕਰ ਦਿੱਤੀਆਂ ਹਨ।
ਕਰਨਾਲ ਦੇ ਐਸਪੀ ਗੰਗਾ ਰਾਮ ਪੂਨੀਆ ਨੇ ਦੱਸਿਆ ਹੈ ਕਿ ਪੁਲਿਸ ਦੀਆਂ 40 ਕੰਪਨੀਆਂ ਅਨਾਜ਼ ਮੰਡੀਆਂ ਅਤੇ ਆਸ-ਪਾਸ ਦੇ ਖੇਤਰਾਂ ‘ਚ ਵੀ ਤਾਇਨਾਤ ਕੀਤੀ ਹੈ।ਕਿਸਾਨ ਮਹਾਪੰਚਾਇਤ ‘ਤੇ ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ ਨੇ ਕਿਹਾ,” ਜੇਕਰ ਕਿਸਾਨ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਹਨ ਤਾਂ ਕਿਸੇ ਨੂੰ ਮੁਸ਼ਕਿਲ ਨਹੀਂ ਹੋਵੇਗੀ।
ਕਿਸਾਨ ਜੱਥੇਦਾਰ ਅਤੇ ਨੇਤਾਵਾਂ ਨਾਲ ਪ੍ਰਾਥਨਾ ਹੈ ਕਿ ਅਜੇ ਹਰਿਆਣਾ ‘ਚ ਅੰਦੋਲਨ ਦੀ ਲੋੜ ਨਹੀਂ ਹੈ, ਕਿਉਂਕਿ 3 ਖੇਤੀ ਅਜੇ ਲਾਗੂ ਨਹੀਂ ਹੈ।ਮਹੱਤਵਪੂਰਨ ਹੈ ਕਿ ਹਰਿਆਣਾ ਪੁਲਿਸ ਨੇ 28 ਅਗਸਤ ਨੂੰ ਬੀਜੇਪੀ ਦੀ ਇੱਕ ਬੈਠਕ ‘ਚ ਜਾ ਰਹੇ ਨੇਤਾਵਾਂ ਦਾ ਵਿਰੋਧ ਕਰਦੇ ਹੋਏ ਇੱਕ ਰਾਸ਼ਟਰੀ ਰਾਜਮਾਰਗ ‘ਤੇ ਕਥਿਤ ਤੌਰ ‘ਤੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਸੀ।
ਇਸ ‘ਚ 10 ਤੋਂ ਅਧਿਕ ਪ੍ਰਦਰਸ਼ਨਕਾਰੀ ਜਖਮੀ ਹੋ ਗਏ ਸਨ।ਐਸਕੇਐਮ ਨੇ ਆਈਏਐਸ ਅਧਿਕਾਰੀ ਆਯੁਸ਼ ਸਿਨਹਾ ਦੇ ਵਿਰੁਧ ਹੱਤਿਆ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।ਸਿਨਹਾ ਕਥਿਤ ਤੌਰ ‘ਤੇ ਇਕ ਟੈਪ ‘ਚ ਪੁਲਿਸ ਕਰਮਚਾਰੀਆਂ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ‘ਸਿਰ ਪਾੜਨ’ ਦਾ ਆਦੇਸ਼ ਦੇ ਰਹੇ ਹਨ।ਸੰਗਠਨ ਨੇ ਸਿਨਹਾ ਨੂੰ ਬਰਖਾਸਤ ਕਰਨ ਦੀ ਵੀ ਮੰਗ ਕੀਤੀ ਹੈ।ਹਰਿਆਣਾ ਸਰਕਾਰ ਨੇ ਬੁੱਧਵਾਰ ਨੂੰ ਕਰਨਾਲ ਐਸਡੀਐਮ ਆਯੁਸ਼ ਸਿਨਹਾ ਸਮੇਤ 19 ਆਈਏਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ।