ਬਿਨ੍ਹਾਂ ਸਿਰ ਪੈਰ ਦੇ ਟਿੱਪਣੀਆਂ ਲਈ ਮਸ਼ਹੂਰ ਕੰਗਨਾ ਰਣੌਤ ਇਨ੍ਹੀਂ ਦਿਨੀਂ ਵਿਵਾਦਾਂ ‘ਚ ਘਿਰੀ ਹੋਈ ਹੈ।ਦੱਸ ਦੇਈਏ ਕਿ 19 ਨਵੰਬਰ ਨੂੰ ਗੁਰਪੁਰਬ ਮੌਕੇ ਪੀਐਮ ਮੋਦੀ ਵਲੋਂ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਐਲਾਨ ਕੀਤਾ ਗਿਆ ਸੀ। ਖੇਤੀ ਕਾਨੂੰਨਾਂ ਦੀ ਵਾਪਸੀ ‘ਤੇ ਭੜਕੀ ਕੰਗਨਾ ਨੇ ਭਾਰਤ ਨੂੰ ‘ਜੇਹਾਦੀ ਰਾਸ਼ਟਰ’ ਦੱਸਿਆ ਸੀ।
कभी किसानों को खालिस्तानी कहना… कभी इंदिरा गांधी की तारीफ़ करके सिखों को कुचलने के लिये उसकी तारीफ़ करना – #KanganaRanaut नफ़रत की फ़ैक्ट्री है!
She should either be put in mental hospital or in jail
We demand strict action from govt for her hateful content on Instagram@ANI pic.twitter.com/SSTAxJY31W— Manjinder Singh Sirsa (@mssirsa) November 20, 2021
ਇਸ ਤੋਂ ਬਿਨ੍ਹਾਂ ਕੰਗਨਾ ਨੇ 1947 ‘ਚ ਮਿਲੀ ਆਜ਼ਾਦੀ ਨੂੰ ਭੀਖ ਦੱਸਿਆ ਸੀ।ਬੀਤੇ ਕੱਲ੍ਹ ਕੰਗਨਾ ਨੇ ਇੰਦਰਾ ਗਾਂਧੀ ਦੀ ਤਾਰੀਫ ਕਰਦਿਆਂ ਕਿਹਾ ਸੀ ਉਸ ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਆਪਣੀ ਜੁੱਤੀ ਥੱਲੇ ਕੁਚਲ ਕੇ ਰੱਖਿਆ ਸੀ।ਇਨ੍ਹਾਂ ਨੂੰ ਅਜਿਹੇ ਹੀ ਗੁਰੂ ਦੀ ਲੋੜ ਹੈ।
ਕੰਗਨਾ ਦੇ ਇਸ ਬਿਆਨ ਤੋਂ ਬਾਅਦ ਸਿੱਖ ਭਾਈਚਾਰੇ ‘ਚ ਰੋਸ ਪਾਇਆ ਹੈ।ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਜਿੰਦਰ ਸਿਰਸਾ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਕੰਗਣਾ ਤੋਂ ਪਦਮ ਸ਼੍ਰੀ ਪੁਰਸਕਾਰ ਵਾਪਸ ਲੈਣ ਦੀ ਮੰਗ ਕੀਤੀ ਹੈ।