ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤੀਆਂ ਗਈਆਂ 2 ਮਹੱਤਵਪੂਰਨ ਨਿਯੁਕਤੀਆਂ ਦੇ ਫੈਸਲੇ ਤੋਂ ਨਾਰਾਜ਼ ਹੋ ਕੇ ਪੀਸੀਸੀ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਆਪਣੀ ਜਿੱਦ ‘ਤੇ ਅੜੇ ਰਹਿੰਦੇ ਹਨ ਜਾਂ ਹਾਈਕਮਾਨ ਦੇ ਸਾਹਮਣੇ ਝੁਕਦੇ ਹੋਏ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹੁੰਦੇ ਹਨ, ਇਸ ਗੱਲ ਦਾ ਖੁਲਾਸਾ ਅੱਜ ਹੋ ਜਾਵੇਗਾ।
ਸਿੱਧੂ ਅੱਜ ਕਾਂਗਰਸ ਸਕੱਤਰ ਵੇਣੁਗੋਪਾਲ ਅਤੇ ਕਾਂਗਰਸ ਮੁਖੀ ਹਰੀਸ਼ ਰਾਵਤ ਦੇ ਸਮਰੱਥ ਦਿੱਲੀ ‘ਚ ਪੇਸ਼ ਹੋਣਗੇ।ਦੂਜੇ ਪਾਸੇ ਸਿੱਧੂ ਦੇ ਅਸਤੀਫੇ ਤੋਂ ਬਾਅਦ ਵੀ ਸੀਐਮ ਚੰਨੀ ਨੇ ਡੀਜੀਪੀ ਅਤੇ ਐਡਵੋਕੇਟ ਜਰਨਲ ਦੀ ਨਿਯੁਕਤੀਆਂ ‘ਚ ਕੋਈ ਬਦਲਾਅ ਨਹੀਂ ਕੀਤਾ ਹੈ।
ਮੁੱਖ ਮੰਤਰੀ ਦੇ ਨਾਲ ਨਾਲ ਕਾਂਗਰਸ ਹਾਈਕਮਾਨ ਨੇ ਵੀ ਇਸ ਵਾਰ ਸਿੱਧੂ ਦੇ ਅਸਤੀਫੇ ‘ਤੇ ਆਪਣਾ ਸਖਤ ਰੁਖ ਅਪਣਾ ਲਿਆ ਹੈ।ਸਿੱਧੂ ਦੇ ਅਸਤੀਫੇ ‘ਤੇ ਹਾਈਕਮਾਨ ਨੇ ਚੁੱਪੀ ਸਾਧੀ ਹੈ ਤਾਂ ਦੂਜੇ ਪਾਸੇ ਸਿੱਧੂ ਟਵੀਟ ਕਰ ਕੇ ਪ੍ਰਦੇਸ਼ ਸਰਕਾਰ ਲਈ ਚੁਣੌਤੀਆਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਮੁਖ ਮੰਤਰੀ ਚੰਨੀ ਨੇ ਸਿੱਧੂ ਨੂੰ ਸਪੱਸ਼ਟ ਸੰਕੇਤ ਦਿਤੇ ਹਨ ਕਿ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਉਸ ਨੂੰ ਪੂਰਾ ਕਰੇ।