ਸਿੱਧੂ ਮੂਸੇਵਾਲਾ ਵਾਲਾ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਉਸ ਨਾਲ ਆਖਰੀ ਵਾਰ ਦੀ ਕਾਲ ਰਿਕਾਰਡਿੰਗਾਂ ਲੀਕ ਕਰ ਰਹੇ ਹਨ।ਜੋ ਕਿ ਬਹੁਤ ਗਲਤ ਹੈ।ਦੂਜੇ ਪਾਸੇ ਸਿੱਧੂ ਦੇ ਬਹੁਤ ਸਾਰੇ ਟਰੈਕ ਤਿਆਰ ਪਏ ਹਨ, ਜਿਹੜੇ ਰਿਲੀਜ਼ ਹੋਣੇ ਬਾਕੀ ਹਨ।
ਇਸ ਸਭ ਨੂੰ ਲੈ ਕੇ ਸਿੱਧੂ ਦੀ ਟੀਮ ਨੇ ਉਸਦੇ ਇੰਸਟਾਗ੍ਰਾਮ ਪੇਜ ‘ਤੇ ਕੁਝ ਸਟੋਰੀਜ਼ ਸਾਂਝੀਆਂ ਕੀਤੀਆਂ ਹਨ, ਜਿਸ ‘ਚ ਲਿਖਿਆ ਹੈ,” ਹੱਥ ਜੋੜ ਕੇ ਬੇਨਤੀ ਹੈ, ਸਿੱਧੂ ਵੀਰ ਕਿਸੇ ਨਾਲ ਵੀ ਜਦੋਂ ਕਾਲ ‘ਤੇ ਗੱਲ ਕਰਦਾ ਸੀ, ਉਸ ਨੂੰ ਨਹੀਂ ਪਤਾ ਸੀ ਤੁਸੀਂ ਉਸਦੀ ਕਾਲ ਰਿਕਾਰਡ ਕਰ ਰਹੇ ਹੋ,ਉਹ ਨਿੱਜੀ ਤੌਰ ‘ਤੇ ਤੁਹਾਡੇ ਨਾਲ ਗੱਲ ਕਰ ਰਿਹਾ ਹੁੰਦਾ ਸੀ।
ਉਸਦੇ ਨਾਲ ਕੀਤੀਆਂ ਗੱਲਾਂ ਦੀ ਕਾਲ ਰਿਕਾਰਡਿੰਗ ਸੋਸ਼ਲ ਮੀਡੀਆ ‘ਤੇ ਲੀਕ ਨਾਲ ਕਰੋ, ਉਹ ਗੱਲਾਂ ਸਿਰਫ ਤੁਹਾਡੇ ਲਈ ਸੀ, ਤੁਸੀਂ ਆਪਣੇ ਤਕ ਰੱਖੋ, ਨਾਲ ਸੋਸ਼ਲ ਮੀਡੀਆ ‘ਤੇਪਾਓ, ਨਾ ਕਿਸੇ ਨੂੰ ਸੁਣਾਓ।ਇਸ ਤਰਾਂ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਨਾਂ ਦੇ ਬਹੁਤ ਸਾਰੇ ਗਾਣੇ ਰਿਲੀਜ਼ ਹਨ ਉਨਾਂ੍ਹ ਨੇ ਬਿਨ੍ਹਾਂ ਇਜਾਜ਼ਤ ਦੇ ਲੀਕ ਨਾ ਕੀਤਾ ਜਾਵੇ, ਭੋਗ ਤੋਂ ਬਾਅਦ ਉਨ੍ਹਾਂ ਦੇ ਪਿਤਾ ਜੀ ਨੂੰ ਸਾਰਾ ਡਾਟਾ ਸੌਂਪ ਦਿੱਤਾ ਜਾਵੇਗਾ।