ਸੁਖਪਾਲ ਖਹਿਰਾ ਨੇ ਟਵੀਟ ਕਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨੇ ਸਾਧੇ ਹਨ ਕਿਹਾ ਕਿ ਪੂਰਾ ਮੁਲਕ ਦੇਖ ਰਿਹਾ ਕਿਵੇ ਮੋਦੀ ਨੇ ਸਾਰੀਆਂ ਗੁੰਝਲਦਾਲ ਸਥਿਤੀਆਂ ਨੂੰ ਗਲਤ ਪੇਸ਼ ਕੀਤਾ ਹੈ ,ਜਿਸ ਕਾਰਨ ਹਜ਼ਾਰਾ ਮੌਤਾਂ ਹੋਈਆਂ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦਿੱਲੀ ਦੇ ਬਾਰਡਰਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਪ੍ਰਧਾਨ ਮੰਤਰੀ ਕੀ ਕਰ ਰਹੇ ਹਨ ਉਹ ਵੀ ਸਾਰੀ ਦੁਨੀਆਂ ਨੂੰ ਪਤਾ ਹੈ |
ਹੁਣ ਆਪਣੇ ਆਪ ਨੂੰ ਬਚਾਉਣ ਲਈ ਉਸਨੇ ਆਪਣੀ ਕੈਬਨਿਟ ਬਦਲ ਦਿੱਤੀ ਤਾਂ ਜੋ ਉਹ ਉਨ੍ਹਾਂ ਮੰਤਰੀਆਂ ਦੇ ਉੱਤੇ ਦੋਸ਼ ਲਗਾ ਸਕੇ ਪਰ ਇਸ ਚੀਜ਼ ਲਈ ਲੋਕ ਹੁਣ ਚੰਗੀ ਤਰਾਂ ਜਾਣੂ ਹੋ ਚੁੱਕੇ ਹਨ |ਇਸ ਦੌਰਾਨ ਉਨ੍ਹਾਂ ਕਿਹਾ ਕਿ ਮੋਦੀ ਮੰਤਰੀ ਹਟਾਉਣ ਦੀ ਬਜਾਏ ਖੇਤੀ ਕਾਨੂੰਨਾਂ ਨੂੰ ਹਟਾਏ |