ਅੱਜ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਟਰਾਂਸਪੋਰਟਰਾਂ ਦੀ ਭਲਾਈ ਲਈ ਵੱਡਾ ਐਲਾਨ ਕਰਨ ਜਾ ਰਹੇ ਹਨ।ਦੱਸ ਦੇਈਏ ਕਿ ਅੱਜ ਸੀਐੱਮ ਮਾਨ ਜਿਹੜਾ ਵੀ ਐਲਾਨ ਕਰਨਗੇ ਉਸ ‘ਚ ਆਟੋ ਰਿਕਸ਼ਾ ਚਾਲਕ ਅਤੇ ਕੈਬ ਡਰਾਈਵਰਾਂ ਨੂੰ ਵੀ ਵੱਡੀ ਰਾਹਤ ਮਿਲਣ ਜਾ ਰਹੀ ਹੈ।
ਸੂਬੇ ਦੇ ਟਰਾਂਸਪੋਰਟਰਾਂ ਦੀ ਭਲਾਈ ਲਈ CM @BhagwantMann ਅੱਜ ਕਰਨਗੇ ਅਹਿਮ ਐਲਾਨ
ਆਟੋ ਰਿਕਸ਼ਾ ਚਾਲਕ ਅਤੇ ਕੈਬ ਡਰਾਇਵਰਾਂ ਨੂੰ ਮਿਲੇਗੀ ਵੱਡੀ ਰਾਹਤ
ਪੰਜਾਬ ਨੂੰ ਕਰੇਗੀ ਮੁੜ ਤੋਂ ਖ਼ੁਸ਼ਹਾਲ
ਤੁਹਾਡੀ ਆਪਣੀ ‘ਆਪ’ ਸਰਕਾਰ https://t.co/vyCkbbknao— AAP Punjab (@AAPPunjab) April 23, 2022
ਦੱਸ ਦੇਈਏ ਕਿ ਇਸ ਦੀ ਜਾਣਕਾਰੀ ‘ਆਪ’ ਦੇ ਟਵਿਟਰ ਅਕਾਊਂਟ ‘ਤੇ ਦਿੱਤੀ ਹੈ।ਜਿਸ ‘ਚ ਉਨ੍ਹਾਂ ਲਿਖਿਆ ਹੈ ਕਿ ਅੱਜ ਸੀਅੇੱਮ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਰਾਹਤ ਦੇਣ ਜਾ ਰਹੀ ਹੈ।ਉਨ੍ਹਾਂ ਇਹ ਵੀ ਲਿਖਿਆ ਕਿ ਪੰਜਾਬ ਨੂੰ ਕਰੇਗੀ ਮੁੜ ਖੁਸ਼ਹਾਲ, ਤੁਹਾਡੀ ਆਪ ਸਰਕਾਰ। ਹੁਣ ਦੇਖਣਾ ਇਹ ਹੋਵੇਗਾ ਕਿ ਮਾਨ ਸਰਕਾਰ ਟਰਾਂਸਪੋਰਟਰਾਂ, ਆਟੋ ਚਾਲਕਾਂ ਨੂੰ ਕੀ ਰਾਹਤ ਦੇਵੇਗੀ।